ਦਿੱਲੀ, 16 ਅਕਤੂਬਰ 2026: ਦਿੱਲੀ ਪੁਲਿਸ ਨੇ ਤਿਰੰਗਾ ਯਾਤਰਾ ‘ਚ ਹਿੱਸਾ ਲੈਣ ਵਾਲੇ ਅਭਿਜੀਤ ਦੀਪਕੇ ਨੂੰ ਹਿਰਾਸਤ ‘ਚ ਲੈ ਲਿਆ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਦੀਪਕੇ ਅਤੇ ਹੋਰ ਸੀਜੇਪੀ ਵਰਕਰਾਂ ਨੂੰ ਇਸ ਲਈ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸਦੇ ਨਾਲ ਹੀ ਦਿੱਲੀ ਪੁਲਿਸ ਨੇ ਨੇਹਾ ਬੋਰਾ ਨੂੰ ਵੀ ਹਿਰਾਸਤ ‘ਚ ਲੈ ਲਿਆ।
ਨੇਹਾ ਮੰਡੀ ਹਾਊਸ ਤੋਂ ਮਾਰਚ ਦੀ ਅਗਵਾਈ ਕਰਨ ਦੀ ਤਿਆਰੀ ਕਰ ਰਹੀ ਸੀ। ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਉਸਨੂੰ ਹਿਰਾਸਤ ‘ਚ ਲੈ ਲਿਆ। ਹਾਲਾਂਕਿ, ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਉਸਨੂੰ ਕਿਹੜੇ ਦੋਸ਼ਾਂ ਲਈ ਹਿਰਾਸਤ ‘ਚ ਲਿਆ ਗਿਆ ਸੀ।
ਰਿਪੋਰਟਾਂ ਮੁਤਾਬਕ, ਪੁਲਿਸ ਨੇ ਦੀਪਕੇ ਨੂੰ ਆਪਣੇ ਘਰੋਂ ਨਿਕਲਦੇ ਹੀ ਹਿਰਾਸਤ ‘ਚ ਲੈ ਲਿਆ। ਦੀਪਕੇ ਨੇ ਪੁਲਿਸ ਤੋਂ ਸਵਾਲ ਕੀਤਾ, “ਤੁਸੀਂ ਮੈਨੂੰ ਕਿਉਂ ਹਿਰਾਸਤ ‘ਚ ਲੈ ਰਹੇ ਹੋ?” ਪੁਲਿਸ ਨੇ ਜਵਾਬ ਦਿੱਤਾ, “ਅਸੀਂ ਤੁਹਾਨੂੰ ਰੋਕਥਾਮ ਉਪਾਵਾਂ ਅਧੀਨ ਗ੍ਰਿਫਤਾਰ ਕਰ ਰਹੇ ਹਾਂ।”
ਕਨਾਟ ਪਲੇਸ ਦੇ ਬਾਹਰੀ, ਵਿਚਕਾਰਲੇ ਅਤੇ ਅੰਦਰੂਨੀ ਚੱਕਰਾਂ ‘ਚ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੂਰੇ ਕਨਾਟ ਪਲੇਸ ਨੂੰ ਪੁਲਿਸ ਕੈਂਪ ‘ਚ ਬਦਲ ਦਿੱਤਾ ਗਿਆ ਹੈ। ਪਾਰਕ ਦੇ ਹਰ ਗੇਟ ਤੋਂ ਲੈ ਕੇ ਅੰਦਰ ਅਤੇ ਬਾਹਰ ਹਰ ਕੋਨੇ ਤੱਕ, ਦਿੱਲੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਔਰਤਾਂ ਅਤੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਸੀਜੇਪੀ ਦੇ ਵਿਰੋਧ ਪ੍ਰਦਰਸ਼ਨ ਬਾਰੇ, ਦਿੱਲੀ ਪੁਲਿਸ ਦੇ ਵਧੀਕ ਕਮਿਸ਼ਨਰ ਅਤੇ ਬੁਲਾਰੇ ਰਾਜੀਵ ਰੰਜਨ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਪੁਲਿਸ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ ਹੈ, ਅਤੇ ਨਾ ਹੀ ਉਨ੍ਹਾਂ ਨੂੰ ਵਿਅਕਤੀਆਂ ਦੀ ਸੂਚੀ ਲਈ ਕੋਈ ਬੇਨਤੀ ਪ੍ਰਾਪਤ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਝੰਡਾ ਲਹਿਰਾਉਂਦੇ ਸਮੇਂ ਸਾਰੇ ਫਲੈਗ ਕੋਡ ਨਿਯਮਾਂ ਦੀ ਪਾਲਣਾ ਕਰਨਾ ਅਤੇ ਤਿਰੰਗੇ ਦਾ ਪੂਰਾ ਸਤਿਕਾਰ ਕਰਨਾ ਮਹੱਤਵਪੂਰਨ ਹੈ। ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਤਿਰੰਗਾ ਲਹਿਰਾਉਣ ਨਾਲ ਸਬੰਧਤ ਸਾਵਧਾਨੀਆਂ ਵੀ ਸਾਂਝੀਆਂ ਕੀਤੀਆਂ ਹਨ।
Read More: ਸਟਾਰਲਿੰਕ ਵਿਵਾਦ ‘ਤੇ ਰਿਲਾਇੰਸ ਨੇ ਦਿੱਤਾ ਜਵਾਬ,”ਅਸੀਂ ਮੁਕਾਬਲੇ ਤੋਂ ਡਰਦੇ ਨਹੀਂ”




