DC vs GT: ਗੁਜਰਾਤ ਟਾਈਟਨਸ ਨੇ ਦਿੱਲੀ ਕੈਪੀਟਲਸ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ

Gujarat Titans

ਚੰਡੀਗੜ੍ਹ, 24 ਅਪ੍ਰੈਲ 2024: ਅੱਜ IPL 2024 ਦੇ 40ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਦਾ ਸਾਹਮਣਾ ਗੁਜਰਾਤ ਟਾਇਟਨਸ (Gujarat Titans) ਨਾਲ ਹੋਵੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਿਛਲੀ ਵਾਰ ਜਦੋਂ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ, ਦਿੱਲੀ ਨੇ ਗੁਜਰਾਤ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ।

ਗੁਜਰਾਤ ਟਾਈਟਨਸ (Gujarat Titans) ਦੇ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਖ਼ਿਲਾਫ਼ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕਪਤਾਨ ਸ਼ੁਭਮਨ ਗਿੱਲ ਨੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ।

ਦੋਵਾਂ ਟੀਮਾਂ ਦਾ ਪਲੇਇੰਗ-11:

ਦਿੱਲੀ ਕੈਪੀਟਲਜ਼: ਪ੍ਰਿਥਵੀ ਸ਼ਾਅ, ਜੈਕ ਫਰੇਜ਼ਰ ਮੈਕਗਰਕ, ਸ਼ਾਈ ਹੋਪ, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਟ੍ਰਿਸਟਨ ਸਟੱਬਸ, ਅਭਿਸ਼ੇਕ ਪੋਰੇਲ, ਅਕਸ਼ਰ ਪਟੇਲ, ਕੁਲਦੀਪ ਯਾਦਵ, ਐਨਰਿਕ ਨੌਰਟਜੇ, ਖਲੀਲ ਅਹਿਮਦ, ਮੁਕੇਸ਼ ਕੁਮਾਰ।

ਗੁਜਰਾਤ ਟਾਇਟਨਸ: ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ (ਕਪਤਾਨ), ਡੇਵਿਡ ਮਿਲਰ, ਅਜ਼ਮਤੁੱਲਾ ਉਮਰਜ਼ਈ, ਸ਼ਾਹਰੁਖ ਖਾਨ, ਰਾਹੁਲ ਤਵੇਤਿਆ, ਰਾਸ਼ਿਦ ਖਾਨ, ਆਰ ਸਾਈ ਕਿਸ਼ੋਰ, ਨੂਰ ਅਹਿਮਦ, ਮੋਹਿਤ ਸ਼ਰਮਾ, ਸੰਦੀਪ ਵਾਰੀਅਰ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।