CSK vs GT: ਆਈ.ਪੀ.ਐੱਲ ਦੇ 7ਵੇਂ ਮੈਚ ‘ਚ ਚੇੱਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਇਟਨਸ ਵਿਚਾਲੇ ਮੁਕਾਬਲਾ

CSK vs GT

ਚੰਡੀਗੜ੍ਹ, 26 ਮਾਰਚ, 2024: (CSK vs GT) ਇੰਡੀਅਨ ਪ੍ਰੀਮੀਅਰ ਲੀਗ 2024 (IPL) ਦਾ 7ਵਾਂ ਮੈਚ ਅੱਜ ਯਾਨੀ ਮੰਗਲਵਾਰ ਨੂੰ ਪਿਛਲੀ ਵਾਰ ਫਾਈਨਲਿਸਟ ਚੇੱਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਇਟਨਸ (GT) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ, ਚੇਨਈ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਅਤੇ ਟਾਸ ਸ਼ਾਮ 7 ਵਜੇ ਹੋਵੇਗਾ।

ਆਈ.ਪੀ.ਐੱਲ ਦੇ 2023 ਸੀਜ਼ਨ ਦਾ ਫਾਈਨਲ ਇਨ੍ਹਾਂ ਦੋਵਾਂ ਟੀਮਾਂ (CSK vs GT)  ਵਿਚਾਲੇ ਖੇਡਿਆ ਗਿਆ ਸੀ। ਜਿੱਥੇ ਚੇੱਨਈ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਟਰਾਫੀ ਜਿੱਤੀ ਸੀ । ਇਸ ਸੈਸ਼ਨ ‘ਚ ਦੋਵਾਂ ਟੀਮਾਂ ਦਾ ਇਹ ਦੂਜਾ ਮੈਚ ਹੋਵੇਗਾ। ਦੋਵਾਂ ਨੇ ਸ਼ੁਰੂਆਤੀ ਮੈਚ ‘ਚ ਜਿੱਤ ਨਾਲ ਸ਼ੁਰੂਆਤ ਕੀਤੀ। ਸੀਐਸਕੇ ਨੇ ਆਪਣੇ ਪਹਿਲੇ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੂੰ ਹਰਾਇਆ ਅਤੇ ਗੁਜਰਾਤ ਟਾਇਟਨਸ ਨੇ ਮੁੰਬਈ ਇੰਡੀਅਨਜ਼ (ਐਮਆਈ) ਨੂੰ ਹਰਾਇਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।