Moga news

ਮੋਗਾ ਤੋਂ ਲੁਧਿਆਣਾ ਲਈ ਨਿਕਲਿਆ ਇੱਕ ਜੋੜਾ ਅਚਾਨਕ ਗਾਇਬ, ਪੁਲਿਸ ਵੱਲੋਂ ਜਾਂਚ ਸ਼ੁਰੂ

ਮੋਗਾ, 20 ਨਵੰਬਰ 2026: ਮੋਗਾ ਤੋਂ ਲੁਧਿਆਣਾ ਜਾਣ ਲਈ ਨਿਕਲੇ ਇੱਕ ਪਤੀ-ਪਤਨੀ ਦੇ ਜੋੜੇ ਦੇ ਅਚਾਨਕ ਲਾਪਤਾ ਹੋਣ ਦਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਲਗਭੱਗ ਅੱਠ ਮੋਬਾਈਲ ਫੋਨ ਸਨ, ਜੋ ਸਾਰੇ ਹੁਣ ਬੰਦ ਹਨ। ਇਸ ਘਟਨਾ ਨੂੰ ਦੋ ਦਿਨ ਹੋ ਗਏ ਹਨ। ਸੰਬੰਧਿਤ ਪਰਿਵਾਰ ਨੇ ਪੁਲਿਸ ਕੋਲ ਪਹੁੰਚ ਕੀਤੀ ਅਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਟਾਟਾ ਪੰਚ ਕਾਰ ‘ਚ ਚਲੇ ਗਏ ਸਨ। ਉਨ੍ਹਾਂ ਕੋਲ ਕੰਪਨੀ ਦੇ ਕੰਮ ਨਾਲ ਸਬੰਧਤ ਸੱਤ-ਅੱਠ ਮੋਬਾਈਲ ਫੋਨ ਵੀ ਸਨ। ਪਰਿਵਾਰ ਨੇ ਮੋਗਾ ਤੋਂ ਲੁਧਿਆਣਾ ਤੱਕ ਭਾਲ ਕੀਤੀ, ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਮੋਬਾਈਲ ਫੋਨ ਬੰਦ ਹੋਣ ਨਾਲ ਪਰਿਵਾਰ ਦੀ ਚਿੰਤਾ ਵਧ ਗਈ ਹੈ।

ਪੱਟੀ ਮਾਲੇਕੀ ਦੇ ਵਸਨੀਕ ਰੂਪ ਲਾਲ ਦੇ ਪੁੱਤਰ ਸਤਪਾਲ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਸਦਾ ਪੁੱਤਰ, ਕਸ਼ਿਸ਼ ਕਟਾਰੀਆ, ਇੱਕ ਕੰਪਨੀ ਲਈ ਮਾਰਕੀਟਿੰਗ ‘ਚ ਕੰਮ ਕਰਦਾ ਹੈ। ਉਹ ਅਕਸਰ ਕੰਮ ਲਈ ਵੱਖ-ਵੱਖ ਸਟੋਰਾਂ ‘ਤੇ ਜਾਂਦਾ ਹੈ। 17 ਨਵੰਬਰ ਨੂੰ, ਦੁਪਹਿਰ ਲਗਭੱਗ 3:50 ਵਜੇ, ਕਸ਼ਿਸ਼ ਆਪਣੀ ਪਤਨੀ ਕੁਲਵਿੰਦਰ ਕੌਰ ਨਾਲ ਟਾਟਾ ਪੰਚ ਕਾਰ (PB76-B-6794) ‘ਚ ਘਰੋਂ ਨਿਕਲਿਆ ਸੀ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਕੰਮ ਲਈ ਲੁਧਿਆਣਾ ਜਾ ਰਹੇ ਹਨ।

ਜਦੋਂ ਦੋਵੇਂ ਵਿਅਕਤੀ ਸ਼ਾਮ ਤੱਕ ਵਾਪਸ ਨਹੀਂ ਆਏ, ਤਾਂ ਪਰਿਵਾਰ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪਹਿਲਾਂ ਮੋਗਾ ਸ਼ਹਿਰ ‘ਚ ਭਾਲ ਕੀਤੀ ਗਈ, ਪਰ ਕੋਈ ਜਾਣਕਾਰੀ ਨਹੀਂ ਮਿਲੀ। ਫਿਰ ਪਰਿਵਾਰ ਲੁਧਿਆਣਾ ਦੇ ਮੁੱਲਾਂਪੁਰ ਟੋਲ ਪਲਾਜ਼ਾ ਗਿਆ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਕਾਰ ਸ਼ਾਮ 4:32 ਵਜੇ ਦੇ ਕਰੀਬ ਟੋਲ ਤੋਂ ਲੰਘਘੀ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਦੋਵਾਂ ਵਿਅਕਤੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਟਰੇਸ ਕੀਤਾ ਜਾਵੇ, ਜਿਸ ‘ਚ ਉਨ੍ਹਾਂ ਦੇ ਮੋਬਾਈਲ ਫੋਨ ਦੀ ਜਾਂਚ ਵੀ ਸ਼ਾਮਲ ਹੈ।

Read More: MLA ਮਨਪ੍ਰੀਤ ਸਿੰਘ ਇਯਾਲੀ ਵੱਲੋਂ PM ਮੋਦੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਮੰਗ

ਵਿਦੇਸ਼

Scroll to Top