ਕੁਲਗਾਮ , 18 ਅਗਸਤ 2026: ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਕਾਜ਼ੀਗੁੰਡ ‘ਚ ਇੱਕ ਟਰੱਕ ਦੀ ਸੀਆਰਪੀਐਫ ਬੰਕਰ ਵਾਹਨ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ ਪੰਜ ਸੀਆਰਪੀਐਫ ਜਵਾਨ ਜ਼ਖਮੀ ਹੋ ਗਏ। ਇਹ ਹਾਦਸਾ ਲੇਵਡੋਰਾ ਖੇਤਰ ਵਿੱਚ ਵਾਪਰਿਆ, ਜਿੱਥੇ ਟੱਕਰ ਤੋਂ ਬਾਅਦ ਸੀਆਰਪੀਐਫ ਬੰਕਰ ਵਾਹਨ ਪਲਟ ਗਿਆ।
ਜ਼ਖਮੀ ਕਰਮਚਾਰੀਆਂ ਨੂੰ ਇਲਾਜ ਲਈ 163 ਬਟਾਲੀਅਨ ਸੀਆਰਪੀਐਫ, ਕਾਜ਼ੀਗੁੰਡ ਦੇ ਐਮਆਈ ਰੂਮ ‘ਚ ਲਿਜਾਇਆ ਗਿਆ। ਅਧਿਕਾਰੀਆਂ ਅਨੁਸਾਰ, ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Read More: POK ਦੀ ਹਾਲਤ ਦੇਖ ਕੇ ਦੁੱਖ ਹੁੰਦਾ ਹੈ, ਉਹ ਸਾਡਾ ਹਿੱਸਾ ਹੈ: CM ਉਮਰ ਅਬਦੁੱਲਾ




