100 Aam Aadmi Clinics

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ 100 ਨਵੇਂ ਆਮ ਆਦਮੀ ਕਲੀਨਿਕਾਂ ਦਾ ਕਰਨਗੇ ਉਦਘਾਟਨ

ਸ੍ਰੀ ਫਤਿਹਗੜ੍ਹ ਸਾਹਿਬ, 28 ਮਾਰਚ 2026: ਅੱਜ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਹਿੰਦ ਸਥਿਤ ਨਵੀਂ ਅਨਾਜ ਮੰਡੀ ਵਿਖੇ ਇੱਕ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਵਜੋਂ ਮਹਿਮਾਨ ਸ਼ਾਮਲ ਹੋਣਗੇ ਅਤੇ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ। ਇਸ ਸਮਾਗਮ ‘ਚ 100 ਨਵੇਂ ਬਣੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਕੀਤਾ ਜਾਵੇਗਾ |

ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਹਾਲ ਹੀ ‘ਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਥਾਨ ਦਾ ਦੌਰਾ ਕੀਤਾ ਅਤੇ ਤਿਆਰੀਆਂ ਸਬੰਧੀ ਅੰਤਿਮ ਨਿਰਦੇਸ਼ ਜਾਰੀ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ। ਉਨ੍ਹਾਂ ਅਧਿਕਾਰੀਆਂ ਨੂੰ ਸਾਰੇ ਪ੍ਰਬੰਧਾਂ ਦਾ ਤਾਲਮੇਲ ਕਰਨ ਅਤੇ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਰੈਲੀ ਦੌਰਾਨ 15,000 ਤੋਂ 20,000 ਲੋਕਾਂ ਲਈ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੁਪਹਿਰ ਪਹੁੰਚਣਗੇ। ਪਹਿਲਾਂ, ਕਲੀਨਿਕਾਂ ਤੋਂ ਰੋਜ਼ਾਨਾ 75,000 ਲੋਕ ਲਾਭ ਉਠਾਉਂਦੇ ਸਨ। ਹੁਣ ਤੋਂ, ਰੋਜ਼ਾਨਾ 100,000 ਲੋਕ ਇਨ੍ਹਾਂ ਕਲੀਨਿਕਾਂ ਤੋਂ ਲਾਭ ਉਠਾਉਣਗੇ। ਇਸ ਵੇਲੇ ਪੰਜਾਬ ਭਰ ‘ਚ 881 ਮੁਹੱਲਾ ਕਲੀਨਿਕ ਹਨ। ਸਰਕਾਰ ਦਾ ਟੀਚਾ 1,400 ਕਲੀਨਿਕ ਖੋਲ੍ਹਣ ਦਾ ਹੈ। ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਅਤੇ ਹੋਰ ਵਿਭਾਗੀ ਟੀਮਾਂ ਨੂੰ ਸ਼ਾਂਤੀਪੂਰਨ ਸਮਾਗਮ ਨੂੰ ਯਕੀਨੀ ਬਣਾਉਣ ਲਈ ਤਾਇਨਾਤ ਕੀਤਾ ਹੈ।

Read More: ਅਪ੍ਰੈਲ 2022 ਤੋਂ ਪੰਜਾਬ ‘ਚ 2868 ਗੈਂਗਸਟਰ/ਅਪਰਾਧੀ ਗ੍ਰਿਫ਼ਤਾਰ, 2273 ਹਥਿਆਰ ਬਰਾਮਦ: ਪੰਜਾਬ ਪੁਲਿਸ

ਵਿਦੇਸ਼

Scroll to Top