ਖੇਲੋ ਇੰਡੀਆ ਯੂਥ ਗੇਮਜ਼ 2026

ਖੇਲੋ ਇੰਡੀਆ ਯੂਥ ਗੇਮਜ਼ 2026 ਲਈ ਪੰਜਾਬ ਦੀਆਂ ਸਾਫ਼ਟਬਾਲ ਤੇ ਹਾਕੀ ਟੀਮਾਂ ਦੇ ਟ੍ਰਾਇਲ ਤਾਰੀਖਾਂ ‘ਚ ਬਦਲਾਅ

ਚੰਡੀਗੜ੍ਹ, 26 ਨਵੰਬਰ 2026: ਪੰਜਾਬ ਦੇ ਖੇਡ ਵਿਭਾਗ ਵੱਲੋਂ ਤੇਲੰਗਾਨਾ ਵਿਖੇ ਦਸੰਬਰ 2026 ਦੌਰਾਨ ਕਰਵਾਈਆਂ ਜਾ ਰਹੀਆਂ ‘ਖੇਲੋ ਇੰਡੀਆ ਯੂਥ ਗੇਮਜ਼-2026’ ‘ਚ ਸੂਬੇ ਦੀ ਨੁਮਾਇੰਦਗੀ ਕਰਨ ਵਾਲੀਆਂ ਸਾਫ਼ਟਬਾਲ ਅਤੇ ਹਾਕੀ ਦੀਆਂ ਅੰਡਰ-18 ਉਮਰ ਵਰਗ ਦੀਆਂ ਟੀਮਾਂ ਦੇ ਚੋਣ ਟ੍ਰਾਇਲਾਂ ਦੀਆਂ ਤਾਰੀਖਾਂ ‘ਚ ਤਬਦੀਲੀ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 27 ਨਵੰਬਰ, 2026 ਨੂੰ ਲਏ ਜਾਣ ਵਾਲੇ ਇਹ ਚੋਣ ਟ੍ਰਾਇਲ ਹੁਣ 1 ਦਸੰਬਰ 2026 ਨੂੰ ਹੋਣਗੇ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਟ੍ਰਾਇਲਾਂ ਦੇ ਸਥਾਨਾਂ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਇਹ ਪਹਿਲਾਂ ਨਿਰਧਾਰਤ ਸਥਾਨਾਂ ‘ਤੇ ਹੀ ਹੋਣਗੇ, ਜਿਸ ਤਹਿਤ ਸਾਫ਼ਟਬਾਲ (ਅੰਡਰ-18) ਦੇ ਟ੍ਰਾਇਲ ਪੋਲੋ ਗਰਾਊਂਂਡ, ਪਟਿਆਲਾ ਅਤੇ ਹਾਕੀ (ਅੰਡਰ-18) ਦੇ ਟ੍ਰਾਇਲ ਸੁਰਜੀਤ ਹਾਕੀ ਸਟੇਡੀਅਮ, ਜਲੰਧਰ ਵਿਖੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਚਾਹਵਾਨ ਖਿਡਾਰੀ ਨਿਰਧਾਰਤ ਤਾਰੀਖ਼ ਅਤੇ ਸਥਾਨ ‘ਤੇ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਉਣ।

Read More: IND ਬਨਾਮ NZ: ਕ੍ਰਾਈਸਟਚਰਚ ਟੈਸਟ ਮੈਚ ‘ਚ ਭਲਕੇ ਗੁਰਨੂਰ ਬਰਾੜ ਦਾ ਡੈਬਿਊ ਸੰਭਵ, ਸਿਰਾਜ ਦਾ ਖੇਡਾਂ ਮੁਸ਼ਕਿਲ

ਵਿਦੇਸ਼

Scroll to Top