ਚੰਡੀਗੜ੍ਹ, 1 ਫਰਵਰੀ 2022 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਬਜਟ ਵਿੱਚ ਮੱਧ ਵਰਗ ਨੂੰ ਕਿੰਨੀ ਟੈਕਸ ਰਾਹਤ ਮਿਲੇਗੀ ਅਤੇ ਕਿਸਾਨਾਂ ਲਈ ਕੀ ਤੋਹਫ਼ਾ ਹੋਵੇਗਾ। ਸਭ ਦੀਆਂ ਨਜ਼ਰਾਂ ਇਸ ‘ਤੇ ਹੋਣਗੀਆਂ। ਇਸ ਤੋਂ ਇਲਾਵਾ ਔਰਤਾਂ ਅਤੇ ਨੌਜਵਾਨਾਂ ਲਈ ਬਜਟ ‘ਚ ਕੀ ਵਿਵਸਥਾਵਾਂ ਹੋਣਗੀਆਂ, ਇਹ ਵੀ ਅਹਿਮ ਹੋਵੇਗਾ। ਕੋਰੋਨਾ ਦੀ ਤੀਜੀ ਲਹਿਰ ਦੇ ਵਿਚਕਾਰ ਆ ਰਹੇ ਇਸ ਬਜਟ ਤੋਂ ਅਰਥਵਿਵਸਥਾ ਨੂੰ ਵੀ ਬੂਸਟਰ ਡੋਜ਼ ਮਿਲਣ ਦੀ ਉਮੀਦ ਹੈ।
ਨਵੰਬਰ 23, 2024 3:08 ਪੂਃ ਦੁਃ