ਲੁਧਿਆਣਾ ‘ਚ ਦੋ ਗੁੱਟਾਂ ਵਿਚਾਲੇ ਝੜੱਪ ਦੌਰਾਨ ਖੁੱਲ੍ਹੇਆਮ ਇੱਟਾਂ ਤੇ ਪੱਥਰ ਸੁੱਟੇ, 7 ਜਣੇ ਜ਼ਖਮੀ

Ludhiana

ਚੰਡੀਗੜ੍ਹ, 26 ਮਾਰਚ 2024: ਪੰਜਾਬ ਦੇ ਲੁਧਿਆਣਾ (Ludhiana) ਦੇ ਟਿੱਬਾ ਥਾਣੇ ਦੇ ਬਾਹਰ ਪੁਲਿਸ ਮੁਲਾਜ਼ਮਾਂ ਨੇ ਹੁੱਲੜਬਾਜ਼ੀ ਕਰਨ ਵਾਲਿਆਂ ‘ਤੇ ਲਾਠੀਚਾਰਜ ਕਰ ਕੀਤਾ। ਦਰਅਸਲ ਟਿੱਬਾ ਰੋਡ ‘ਤੇ ਕੂੜਾ ਡੰਪ ਨੇੜੇ ਬਣੀ ਪੁਰਾਣੀ ਮਸੀਤ ਦੇ ਬਾਹਰ ਦੋ ਗੁੱਟਾਂ ਵਿਚਾਲੇ ਝੜੱਪ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਇਲਾਕੇ ਵਿੱਚ ਖੁੱਲ੍ਹੇਆਮ ਇੱਟਾਂ ਅਤੇ ਪੱਥਰ ਸੁੱਟੇ ਗਏ। ਦੋਵਾਂ ਧਿਰਾਂ ਨੇ ਇੱਕ ਦੂਜੇ ‘ਤੇ ਪਥਰਾਅ ਕੀਤਾ। ਹੁੱਲੜਬਾਜ ਇਲਾਕੇ ਦੇ ਘਰਾਂ ਦੀਆਂ ਕੰਧਾਂ ਤੋਂ ਛਾਲ ਮਾਰ ਕੇ ਇਧਰ-ਉਧਰ ਭੱਜ ਗਏ।

ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਕਿਸੇ ਲੜਕੀ ਦੇ ਮਾਮਲੇ ਨੂੰ ਲੈ ਕੇ ਦੋਵਾਂ ਗੁੱਟਾਂ ਦੇ ਨੌਜਵਾਨਾਂ ਵਿੱਚ ਝੜੱਪ ਹੋ ਗਈ ਸੀ। ਅੱਜ ਅਚਾਨਕ ਇੱਕ ਗਰੁੱਪ ਦੇ ਕੁਝ ਨੌਜਵਾਨ ਹੋਲੀ ਖੇਡਦੇ ਪੁਰਾਣੀ ਮਸੀਤ ਵੱਲ ਆ ਗਏ। ਉਨ੍ਹਾਂ ਦਾ ਕਿਸੇ ਹੋਰ ਗਰੁੱਪ ਨਾਲ ਝਗੜਾ ਹੋ ਗਿਆ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਹੰਗਾਮਾ ਹੋਇਆ। ਦੋਵਾਂ ਧਿਰਾਂ ਨੇ ਇੱਕ ਦੂਜੇ ਦੀ ਕੁੱਟਮਾਰ ਕੀਤੀ। ਕਈ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਇਸ ਘਟਨਾ ‘ਚ ਕੁੱਲ 7 ਜਣੇ ਜ਼ਖਮੀ ਹੋਏ ਹਨ, ਇਸ ਮਾਮਲੇ ‘ਚ ਪੁਲਿਸ ਦੋਵਾਂ ਪਾਸਿਆਂ ਤੋਂ ਨੌਜਵਾਨਾਂ ਦੀ ਪਛਾਣ ਕਰਨ ‘ਚ ਲੱਗੀ ਹੋਈ ਹੈ।

ਘਟਨਾ ਵਾਲੀ ਥਾਂ ‘ਤੇ ਪਹੁੰਚੇ ਏ.ਸੀ.ਪੀ ਸੰਦੀਪ ਸਿੰਘ (Ludhiana) ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਵੀਡੀਓਜ਼ ਪ੍ਰਾਪਤ ਹੋਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਦੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।