ਨੋਇਡਾ, 12 ਅਕਤੂਬਰ 2026: Bomb threat to Noida schools: ਸੋਮਵਾਰ ਨੂੰ ਨੋਇਡਾ ਦੇ ਲਗਭਗ ਇੱਕ ਦਰਜਨ ਸਕੂਲਾਂ ‘ਚ ਬੰ.ਬ ਨਾਲ ਉਡਾਉਣ ਦੀ ਧਮਕੀ ਨੇ ਹਲਚਲ ਮਚਾ ਦਿੱਤੀ। ਸਕੂਲ ਪ੍ਰਬੰਧਨ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ। ਸੂਚਨਾ ਮਿਲਣ ‘ਤੇ, ਪੁਲਿਸ, ਬੰਬ ਨਿਰੋਧਕ ਦਸਤੇ, ਡੋਗ ਸਕੂਐਡ ਅਤੇ ਫਾਇਰ ਬ੍ਰਿਗੇਡ ਟੀਮਾਂ ਮੌਕੇ ‘ਤੇ ਪਹੁੰਚੀਆਂ। ਸਾਰੀਆਂ ਟੀਮਾਂ ਨੇ ਸਕੂਲ ਕੰਪਲੈਕਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।
ਕਿਸੇ ਵੀ ਸ਼ੱਕੀ ਵਸਤੂ ਦਾ ਪਤਾ ਲਗਾਉਣ ਲਈ ਸਕੂਲਾਂ ‘ਚ ਸੁਰੱਖਿਆ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਘਟਨਾ ਤੋਂ ਬਾਅਦ, ਸੁਰੱਖਿਆ ਉਪਾਅ ਵਧਾ ਦਿੱਤੇ ਗਏ ਹਨ। ਪੁਲਿਸ ਧਮਕੀ ਦੇ ਸਰੋਤ ਦੀ ਜਾਂਚ ਕਰ ਰਹੀ ਹੈ। ਧਮਕੀ ਦੀ ਪ੍ਰਮਾਣਿਕਤਾ ਅਤੇ ਸੰਬੰਧਿਤ ਤੱਥਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ।
Read More: CJI ਸੂਰਿਆ ਕਾਂਤ ਨੇ ਇੰਡੀਆ ਬਲਾਕ ਦੇ ਆਗੂਆਂ ਨਾਲ ਕਿਉਂ ਨਹੀਂ ਕੀਤੀ ਮੁਲਾਕਾਤ ?




