ਚੰਡੀਗੜ੍ਹ ,17 ਅਗਸਤ 2021 : ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ | ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਸਹਿਮ ਵਾਲਾ ਮਾਹੌਲ ਬਣ ਗਿਆ | ਕੰਦਨਪੁਰੀ ਇਲਾਕੇ ‘ਚ ਆਸ਼ਾ ਨਾਂ ਦੀ ਅਧਿਆਪਕਾ ਜੋ ਕਿ 46 ਸਾਲਾਂ ਦੀ ਸੀ ਉਸਦੀ ਲਾਸ਼ ਘਰ ਦੀ ਛੱਤ ਤੋਂ ਸੜੀ ਹੋਈ ਹਾਲਤ ‘ਚ ਪਾਈ ਗਈ ਹੈ ।
ਜਾਣਕਾਰੀ ਮਿਲਦਿਆਂ ਪੁਲਿਸ ਨੇ ਮੌਕੇ ਤੇ ਪੁੱਜ ਕੇ ਮ੍ਰਿਤਕ ਅਧਿਆਪਕ ਕੋਲੋਂ ਇੱਕ ਖ਼ੁਦਕੁਸ਼ੀ ਨੋਟ ਮਿਲਿਆ ਜਿਸ ‘ਚ ਉਸ ਨੇ ਆਪਣੀ ਮੌਤ ਦਾ ਕਾਰਨ ਮਾਨਸਿਕ ਪਰੇਸ਼ਾਨੀ ਦੱਸਿਆ ਹੈ।ਦੱਸਣਯੋਗ ਹੈ ਕਿ ਮ੍ਰਿਤਕਾ ਇਲਾਕੇ ਦੇ ਇਕ ਸਕੂਲ ਵਿੱਚ ਪੜ੍ਹਾਉਂਦੀ ਸੀ ਅਤੇ ਆਪਣੀ ਮਾਂ ਨਾਲ ਇਕੱਲੇ ਰਹਿੰਦੀ ਸੀ। ਉਸ ਦੇ ਪਿਤਾ ਦੀ ਕਈ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਉਮਰ ਵੀ ਲਗਭਗ 46 ਸਾਲ ਦੀ ਸੀ। ਅਜੇ ਤੱਕ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ।