ਚੰਡੀਗੜ੍ਹ, 19 ਨਵੰਬਰ 2026: ਪਟਿਆਲਾ-ਸੰਗਰੂਰ ਬਾਈਪਾਸ ‘ਤੇ ਪਿੰਡ ਪਸੀਆਣਾ ਨੇੜੇ ਭਾਖੜਾ ਨਹਿਰ ‘ਤੇ ਬਣਿਆ ਇੱਕ ਪੁਲ ਅਚਾਨਕ ਢਹਿ ਗਿਆ। ਪੁਲ ਨੂੰ ਪਾਰ ਕਰ ਰਹੇ ਦੋ ਟਰੱਕ ਪੁਲ ਦੇ ਟੁੱਟੇ ਹੋਏ ਹਿੱਸੇ ‘ਚ ਧੱਸ ਗਏ। ਇਸ ਦੌਰਾਨ ਇੱਕ ਟਰੱਕ ਨੂੰ ਅੱਗ ਲੱਗ ਗਈ।
ਇਸ ਘਟਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅਕਾਲੀ-ਭਾਜਪਾ ਸਰਕਾਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇ ‘ਤੇ ਪਟਿਆਲਾ ‘ਚੋਂ ਲੰਘਦਿਆਂ ਭਾਖੜਾ ‘ਤੇ ਬਣਿਆ ਤੇ ਇਹ ਪੁਲ ਪੂਰਾ ਹੀ ਢਹਿ ਗਿਆ ਹੈ। ਅਕਾਲੀ ਦਲ-ਭਾਜਪਾ ਵੇਲੇ ਬਣਾਈਆਂ ਬੰਬ ਵਾਲੀਆਂ ਸੜਕਾਂ ‘ਚੋਂ ਇੱਕ ਇਹ ਵੀ ਸੀ।
ਉਨ੍ਹਾਂ ਨੇ ਦੋਸ਼ ਲਗਾਇਆ ਲੋਕਾਂ ਦੀ ਜਾਨ ਦਾ ਖੌਅ ਬਣੀਆਂ ਇਹ ਨੈਸ਼ਨਲ ਹਾਈਵੇ ਦੀਆਂ ਸੜਕਾਂ ਭਾਜਪਾ ਦੀ ਕੁਰੱਪਸ਼ਨ ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀਆਂ ਹਨ।
Read More: ਪੁਲ ਢਹਿਣ ਘਟਨਾ ‘ਤੇ ਬਲਤੇਜ ਪੰਨੂ ਨੇ ਅਕਾਲੀ ਦਲ-ਭਾਜਪਾ ‘ਤੇ ਚੁੱਕੇ ਸਵਾਲ




