ਪੰਚਕੂਲਾ, 18 ਸਤੰਬਰ 2026: Little Road Safety Rangers: ਅਰਾਵਲੀ ਇੰਟਰਨੈਸ਼ਨਲ ਸਕੂਲ ਨੇ ਪ੍ਰੀ-ਨਰਸਰੀ ਤੋਂ ਲੈ ਕੇ ਗ੍ਰੇਡ 1 ਤੱਕ ਦੇ ਵਿਦਿਆਰਥੀਆਂ ਲਈ “ਨੰਨ੍ਹੇ ਰੋਡ ਸੇਫਟੀ ਰੇਂਜਰਸ” ਗਤੀਵਿਧੀ ਸਬੰਧੀ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ‘ਚ ਬੱਚਿਆਂ ਨੂੰ ਟ੍ਰੈਫਿਕ ਲਾਈਟਾਂ, ਜ਼ੈਬਰਾ ਕਰਾਸਿੰਗ, ਟ੍ਰੈਫਿਕ ਸਿਗਨਲਾਂ ਅਤੇ ਸੜਕ ਪਾਰ ਕਰਦੇ ਸਮੇਂ ਵਰਤਣ ਵਾਲੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ।
ਪ੍ਰੀ-ਨਰਸਰੀ ਦੇ ਬੱਚਿਆਂ ਨੇ ਉਤਸ਼ਾਹ ਨਾਲ ਟ੍ਰੈਫਿਕ ਲਾਈਟ ਰੰਗ ਕਰਨ ਵਾਲੀ ਗਤੀਵਿਧੀ ‘ਚ ਹਿੱਸਾ ਲਿਆ ਅਤੇ ਲਾਲ, ਪੀਲੇ ਅਤੇ ਹਰੇ ਸਿਗਨਲਾਂ ਦਾ ਅਰਥ ਸਮਝਿਆ। ਦਿਲਚਸਪ ਅਤੇ ਗਤੀਵਿਧੀ ਅਧਾਰਤ ਸਿਖਲਾਈ ਦੁਆਰਾ ਬੱਚਿਆਂ ਨੇ ਰੁਕਣਾ, ਦੇਖਣਾ, ਉਡੀਕ ਕਰਨਾ ਅਤੇ ਟ੍ਰੈਫਿਕ ਸਿਗਨਲਾਂ ਦੀ ਪਾਲਣਾ ਕਰਨਾ ਸਿੱਖਿਆ।
Read More: ਈਡੀ ਟੀਮ ਵੱਲੋਂ ਹਰਿਆਣਾ ਦੇ ਸਾਬਕਾ ਮੰਤਰੀ ਦੇ ਟਿਕਾਣਿਆਂ ‘ਤੇ ਛਾਪੇਮਾਰੀ, ਨਿਵੇਸ਼ਕਾਂ ਨਾਲ ਧੋਖਾਧੜੀ ਦਾ ਦੋਸ਼




