Air Force plane crash

Air Force plane crash: ਅਸਾਮ ‘ਚ ਭਾਰਤੀ ਹਵਾਈ ਫੌਜ ਦੇ ਜਹਾਜ਼ ਹਾਦਸੇ ‘ਚ ਪੰਜ ਜਵਾਨ ਸ਼ਹੀਦ

ਅਸਾਮ, 13 ਜੂਨ 2026: Air Force plane crash: ਭਾਰਤੀ ਹਵਾਈ ਫੌਜ ਨੇ ਐਲਾਨ ਕੀਤਾ ਹੈ ਕਿ ਅਸਾਮ ਦੇ ਜੋਰਹਾਟ ‘ਚ AN-32 ਜਹਾਜ਼ ਹਾਦਸੇ ‘ਚ ਪੰਜ ਜਵਾਨਾਂ ਦੀ ਮੌਤ ਹੋ ਗਈ ਹੈ। ਹਵਾਈ ਫੌਜ ਨੇ ਉਨ੍ਹਾਂ ਦੇ ਜਾਨੀ ਨੁਕਸਾਨ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਹਵਾਈ ਫੌਜ ਨੇ ਕਿਹਾ ਕਿ ਸਕੁਐਡਰਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰਵਾਯੂ ਖੇਮਾਰਾਮ ਕੁਮਾਵਤ ਅਤੇ ਅਗਨੀਵੀਰਵਾਯੂ ਦਾਨਿਸ਼ ਆਲਮ ਨੇ ਡਿਊਟੀ ਦੌਰਾਨ ਸ਼ਹੀਦ ਹੋ ਗਏ ਹਨ |

ਸ਼ਨੀਵਾਰ ਨੂੰ ਅਸਾਮ ਦੇ ਜੋਰਹਾਟ ਹਵਾਈ ਫੌਜ ਸਟੇਸ਼ਨ ‘ਤੇ ਉਤਰਨ ਤੋਂ ਥੋੜ੍ਹੀ ਦੇਰ ਬਾਅਦ ਭਾਰਤੀ ਹਵਾਈ ਫੌਜ ਦੇ AN-32 ਕਾਰਗੋ ਜਹਾਜ਼ ਨੂੰ ਅੱਗ ਲੱਗ ਗਈ। ਇਸ ਘਟਨਾ ਨਾਲ ਏਅਰਬੇਸ ‘ਤੇ ਦਹਿਸ਼ਤ ਫੈਲ ਗਈ, ਅਤੇ ਐਮਰਜੈਂਸੀ ਰਿਸਪਾਂਸ ਟੀਮ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ।

ਮੁੱਢਲੀ ਜਾਣਕਾਰੀ ਅਨੁਸਾਰ, ਰਨਵੇਅ ‘ਤੇ ਉਤਰਦੇ ਹੀ ਜਹਾਜ਼ ਨੂੰ ਅਚਾਨਕ ਅੱਗ ਲੱਗ ਗਈ, ਅਤੇ ਇਸ ਤੋਂ ਸੰਘਣਾ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਦ੍ਰਿਸ਼ ਬਹੁਤ ਭਿਆਨਕ ਸੀ, ਜਿਸ ਕਾਰਨ ਹਵਾਈ ਅੱਡੇ ਅਤੇ ਹਵਾਈ ਫੌਜ ਦੀਆਂ ਅੱਗ ਬੁਝਾਊ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਤੁਰੰਤ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਹਵਾਈ ਫੌਜ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ‘ਕੋਰਟ ਆਫ਼ ਇਨਕੁਆਰੀ’ ਬਣਾ ਰਹੀ ਹੈ। ਭਾਰਤੀ ਹਵਾਈ ਫੌਜ ਨੇ ਐਕਸ ‘ਤੇ ਇੱਕ ਪੋਸਟ ‘ਚ ਇਹ ਜਾਣਕਾਰੀ ਦਿੱਤੀ। ਹਵਾਈ ਫੌਜ ਨੇ ਕਿਹਾ, “ਅੱਜ ਜੋਰਹਾਟ ‘ਚ ਲੈਂਡਿੰਗ ਦੌਰਾਨ ਇੱਕ IAF AN-32 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ‘ਕੋਰਟ ਆਫ਼ ਇਨਕੁਆਰੀ’ ਗਠਿਤ ਕੀਤੀ ਜਾ ਰਹੀ ਹੈ।

Read More: ਅਸਾਮ ‘ਚ ਭਾਰਤੀ ਹਵਾਈ ਫੌਜ ਦਾ AN-32 ਕਾਰਗੋ ਜਹਾਜ਼ ਲੈਂਡਿੰਗ ਦੌਰਾਨ ਹਾਦਸਾਗ੍ਰਸਤ

ਵਿਦੇਸ਼

Scroll to Top