ਸਪੋਰਟਸ, 19 ਅਕਤੂਬਰ 2026: AFG ਬਨਾਮ ZIM: ਅਫਗਾਨਿਸਤਾਨ ਸੋਮਵਾਰ, 19 ਅਕਤੂਬਰ 2026 ਨੂੰ ਅਬੂ ਧਾਬੀ ਦੇ ਸ਼ੇਖ ਜ਼ਾਇਦ ਕ੍ਰਿਕਟ ਸਟੇਡੀਅਮ ‘ਚ, ਟੂਰਨਾਮੈਂਟ ਦੇ ਦੂਜੇ ਮੈਚ ‘ਚ ਜ਼ਿੰਬਾਬਵੇ ਦੇ ਖ਼ਿਲਾਫ ਯੂਏਈ (UAE) ਵਨਡੇ ਤਿਕੋਣੀ ਲੜੀ (ODI Tri-Series) ‘ਚ ਆਪਣੇ ਮੁਹਿੰਮ ਦੀ ਸ਼ੁਰੂਆਤ ਕਰ ਰਿਹਾ ਹੈ। ਅਫਗਾਨਿਸਤਾਨ ਨੇ ਹੁਣ ਤੱਕ ਜ਼ਿੰਬਾਬਵੇ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 12 ਓਵਰਾਂ ‘ਚ 1 ਵਿਕਟ ਗਿਆ ਕੇ 62 ਦੌੜਾਂ ਬਣਾ ਲਈਆਂ ਹਨ।
ਜ਼ਿੰਬਾਬਵੇ ਨੇ ਬੰਗਲਾਦੇਸ਼ ‘ਤੇ 99 ਦੌੜਾਂ ਦੀ ਸ਼ਾਨਦਾਰ ਜਿੱਤ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ, ਜਦਕਿ ਅਫਗਾਨਿਸਤਾਨ ਵਨਡੇ ਕ੍ਰਿਕਟ ‘ਚ ਜ਼ਿੰਬਾਬਵੇ ਦੇ ਖ਼ਿਲਾਫ ਆਪਣੇ ਹਾਲੀਆ ਮਜ਼ਬੂਤ ਰਿਕਾਰਡ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ।
ਜ਼ਿੰਬਾਬਵੇ ਆਪਣੀ ਪਹਿਲੀ ਜਿੱਤ ਤੋਂ ਬਾਅਦ ਦੋ ਅੰਕਾਂ ‘ਤੇ ਹੈ; ਇਹ ਜਿੱਤ ਕ੍ਰੇਗ ਅਰਵਿਨ ਅਤੇ ਬ੍ਰੈਂਡਨ ਟੇਲਰ ਵਿਚਕਾਰ ਚੌਥੀ ਵਿਕਟ ਲਈ ਹੋਈ ਇੱਕ ਵੱਡੀ ਸਾਂਝੇਦਾਰੀ ‘ਤੇ ਆਧਾਰਿਤ ਸੀ। ਦੂਜੇ ਪਾਸੇ, ਅਫਗਾਨਿਸਤਾਨ ਪਿਛਲੇ ਅੱਠ ਸਾਲਾਂ ਤੋਂ ਜ਼ਿੰਬਾਬਵੇ ਖ਼ਿਲਾਫ ਕੋਈ ਵੀ ਵਨਡੇ ਮੈਚ ਨਹੀਂ ਹਾਰਿਆ ਹੈ, ਜੋ ਇਸ ਮੁਕਾਬਲੇ ਨੂੰ ਹੋਰ ਵੀ ਦਿਲਚਸਪ ਬਣਾਉਂਦਾ ਹੈ।
Read More: ਪ੍ਰਗਿਆਨ ਓਝਾ ਭਾਰਤੀ ਕ੍ਰਿਕਟ ਟੀਮ ਦੀ ਚੋਣ ਕਮੇਟੀ ਦੇ ਚੇਅਰਮੈਨ ਬਣੇ, ਰਮੇਸ਼ ਪੋਵਾਰ ਨੂੰ ਮਿਲੀ ਜ਼ਿੰਮੇਵਾਰੀ




