ਮੋਹਾਲੀ 4 ਅਗਸਤ 2026: ਆਮ ਆਦਮੀ ਪਾਰਟੀ ਦੀ ਮੋਹਾਲੀ (mohali) ਇਕਾਈ ਨੂੰ ਅੱਜ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 30 ਤੋਂ ਮੌਜੂਦਾ ਮਿਉਂਸੀਪਲ ਕੌਂਸਲਰ ਹਰਜੀਤ ਸਿੰਘ ਭੋਲੂ ਕਾਂਗਰਸ ਪਾਰਟੀ ਨੂੰ ਛੱਡ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਉਨ੍ਹਾਂ ਦੇ ਨਾਲ ਮੋਹਾਲੀ ਦੇ ਪਿੰਡ ਸੋਹਾਣਾ ਦੀਆਂ ਕਈ ਹੋਰ ਉੱਘੀਆਂ ਹਸਤੀਆਂ ਜਿਨ੍ਹਾਂ ਵਿੱਚ ਮਾਸਟਰ ਸੁਖਦੇਵ ਸਿੰਘ, ਦਿਲਦਾਰ ਸਿੰਘ ਬਿੱਲੂ, ਸਿੰਗਾਰਾ ਸੋਹਾਣਾ, ਪ੍ਰੇਮ ਸਿੰਘ, ਜਗਦੀਪ ਸਿੰਘ, ਰਮਨਦੀਪ ਸੋਹਾਣਾ ਅਤੇ ਪਿੰਡ ਬੜੀ ਦੇ ਪੰਚ ਗਗਨਦੀਪ ਸਿੰਘ ਬੜੀ ਵੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਬੋਲਦੇ ਹੋਏ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈਕੇ ਚਲਦੀ ਹੈ। ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਵਿਰੋਧੀ ਪਾਰਟੀਆਂ ਦੇ ਨੇਤਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਹਰਜੀਤ ਸਿੰਘ ਭੋਲੂ ਮਿਉਂਸੀਪਲ ਕੌਂਸਲਰ ਆਪਣੇ ਲਗਭਗ 50 ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਇਸ ਮੌਕੇ ਬੋਲਦੇ ਹੋਏ ਹਰਜੀਤ ਸਿੰਘ ਭੋਲੂ ਵੱਲੋਂ ਕਿਹਾ ਗਿਆ ਹੈ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਕੰਮਾਂ ਅਤੇ ਲੀਡਰਸ਼ਿਪ ਤੋਂ ਪ੍ਰਭਾਵਿਤ ਹੋਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।
ਇਸ ਮੌਕੇ ਤੇ ਸਰਬਜੀਤ ਸਿੰਘ ਸਮਾਣਾਂ, ਮੇਅਰ ਨਗਰ ਨਿਗਮ, ਮੋਹਾਲੀ, ਆਰ.ਪੀ. ਸ਼ਰਮਾ, ਸੀਨੀਅਰ ਡਿਪਟੀ ਮੇਅਰ, ਨਗਰ ਨਿਗਮ, ਮੋਹਾਲੀ, ਹਰਪਾਲ ਸਿੰਘ ਚੰਨਾ, ਡਿਪਟੀ ਮੇਅਰ, ਨਗਰ ਨਿਗਮ, ਮੋਹਾਲੀ, ਕਮਲਜੀਤ ਕੌਰ, ਮਿਉਂਸੀਪਲ ਕੋਂਸਲਰ, ਕੁਲਦੀਪ ਸਿੰਘ ਸਮਾਣਾਂ, ਪਰਮਜੀਤ ਸਿੰਘ ਚੌਹਾਨ,ਫੂਲਰਾਜ ਸਿੰਘ, ਸਟੇਟ ਐਵਾਰਡੀ, ਅਕਬਿੰਦਰ ਸਿੰਘ ਗੋਸਲ, ਸੁਰਿੰਦਰ ਸਿੰਘ ਰੋਡਾ, ਰੁਪਿੰਦਰ ਸਿੰਘ ਰੂਪਾ, ਜਸਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਦੇ ਸਮਰਥਕ ਸ਼ਾਮਿਲ ਸਨ।
Read More: ਵਿਧਾਇਕ ਕੁਲਵੰਤ ਸਿੰਘ ਨੇ ਸਦਨ ‘ਚ ਚੁੱਕਿਆ ਹਸਪਤਾਲ ਦੀ ਪਾਰਕਿੰਗ ਦਾ ਮੁੱਦਾ




