ਨੈਨੀਤਾਲ ‘ਚ ਵਾਪਰਿਆ ਦਰਦਨਾਕ ਹਾਦਸਾ, 200 ਮੀਟਰ ਡੂੰਘੀ ਖਾਈ ‘ਚ ਪਿਕਅੱਪ ਡਿੱਗਣ ਨਾਲ 8 ਜਣਿਆਂ ਦੀ ਮੌਤ

Nainital

ਚੰਡੀਗੜ੍ਹ, 09 ਅਪ੍ਰੈਲ 2024: ਨੈਨੀਤਾਲ (Nainital) ਨੇੜੇ ਬੇਤਾਲਘਾਟ ਇਲਾਕੇ ਦੇ ਮੱਲਾ ਪਿੰਡ ‘ਚ ਸੋਮਵਾਰ ਦੇਰ ਰਾਤ ਕਰੀਬ 10:30 ਵਜੇ ਇਕ ਪਿਕਅੱਪ 200 ਮੀਟਰ ਡੂੰਘੀ ਖਾਈ ‘ਚ ਡਿੱਗਣ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ । ਇਸ ਹਾਦਸੇ ਵਿੱਚ ਡਰਾਈਵਰ ਸਮੇਤ ਅੱਠ ਜਣਿਆਂ ਦੀ ਮੌਤ ਹੋ ਗਈ। ਗੱਡੀ ‘ਚ ਸਵਾਰ ਦੋ ਨੇਪਾਲੀ ਮਜ਼ਦੂਰ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਉੱਚ ਕੇਂਦਰ ‘ਚ ਰੈਫਰ ਕਰ ਦਿੱਤਾ ਗਿਆ ਹੈ।

ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮੱਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਗੱਡੀ ਵਿੱਚ ਡਰਾਈਵਰ ਰਾਜਿੰਦਰ ਕੁਮਾਰ (42) ਪੁੱਤਰ ਹਰੀਰਾਮ ਵਾਸੀ ਔਡਾਬਾਸਕੋਟ ਤੋਂ ਇਲਾਵਾ 9 ਨੇਪਾਲੀ ਮਜ਼ਦੂਰ ਸਵਾਰ ਸਨ।

ਜਦੋਂ ਇਹ ਹਾਦਸਾ ਵਾਪਰਿਆ ਤਾਂ ਸਾਰੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਲਾਈਨ ਵਿਛਾਉਣ ਦਾ ਕੰਮ ਪੂਰਾ ਕਰਕੇ ਵਾਪਸ ਪਰਤ ਰਹੇ ਸਨ। ਥਾਣਾ ਮੁਖੀ ਨੇ ਦੱਸਿਆ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਨੇਪਾਲੀ ਮਜ਼ਦੂਰਾਂ ਦੇ ਨਾਮ ਅਤੇ ਘਰ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।