ਚੰਡੀਗੜ੍ਹ, 16 ਜੂਨ 2023: ਅੰਮ੍ਰਿਤਸਰ ਅੰਤਰਾਸ਼ਟਰੀ ਹਵਾਈ ਅੱਡੇ (Amritsar airport) ‘ਤੇ ਸ਼ਾਰਜਾਹ ਤੋਂ ਇੰਡੀਗੋ ਦੀ ਉਡਾਣ 6E1428 ‘ਤੇ ਸਵਾਰ ਇੱਕ ਯਾਤਰੀ ਨੂੰ 15 ਜੂਨ, 2023 ਦੀ ਸ਼ਾਮ ਨੂੰ ਕਸਟਮ ਕਰਮਚਾਰੀਆਂ ਦੁਆਰਾ ਰੋਕਿਆ। ਉਕਤ ਵਿਅਕਤੀ ਦੀ ਤਲਾਸ਼ੀ ਲੈਣ ‘ਤੇ ਉਸ ਦੇ ਕੋਲੋਂ 1072 ਗ੍ਰਾਮ ਵਜ਼ਨ ਦੇ 3 ਚਿੱਟੇ ਕੈਪਸੂਲ ਬਰਾਮਦ ਹੋਏ। ਇਨ੍ਹਾਂ 3 ਚਿੱਟੇ ਕੈਪਸੂਲ ਵਿੱਚ 778 ਗ੍ਰਾਮ ਸੋਨਾ ਬਰਾਮਦ ਹੋਇਆ | ਉਕਤ ਸੋਨੇ ਦੀ ਬਾਜ਼ਾਰੀ ਕੀਮਤ ਕਰੀਬ 47.45 ਲੱਖ ਰੁਪਏ ਦੱਸੀ ਜਾ ਰਹੀ ਹੈ, ਇਸ ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ। ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।
ਅਪ੍ਰੈਲ 25, 2026 10:30 ਪੂਃ ਦੁਃ




