LSG vs SRH

LSG vs SRH: ਲਖਨਊ ਦੀ ਘਰੇਲੂ ਮੈਦਾਨ ‘ਤੇ ਦੂਜੀ ਜਿੱਤ, ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ, 07 ਅਪ੍ਰੈਲ 2023: (LSG vs SRH) ਲਖਨਊ ਸੁਪਰਜਾਇੰਟਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ‘ਚ ਆਪਣੇ ਘਰੇਲੂ ਮੈਦਾਨ ‘ਤੇ ਦੂਜੀ ਜਿੱਤ ਦਰਜ ਕੀਤੀ ਹੈ । ਕੇਐਲ ਰਾਹੁਲ ਦੀ ਕਪਤਾਨੀ ਵਾਲੀ ਟੀਮ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ। ਇਹ ਲਖਨਊ ਦੀ ਹੈਦਰਾਬਾਦ ‘ਤੇ ਲੀਗ ‘ਚ ਦੂਜੀ ਓਵਰਆਲ ਜਿੱਤ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਦੋ ਮੈਚ ਹੋਏ ਹਨ ਅਤੇ ਦੋਵੇਂ ਹੀ ਲਖਨਊ ਨੇ ਜਿੱਤੇ ਹਨ।

ਇਸ ਜਿੱਤ ਤੋਂ ਬਾਅਦ ਲਖਨਊ ਦੀ ਟੀਮ ਅੰਕ ਸੂਚੀ ‘ਚ ਪਹਿਲੇ ਨੰਬਰ ‘ਤੇ ਆ ਗਈ ਹੈ। ਟੀਮ ਦੇ ਤਿੰਨ ਮੈਚਾਂ ਤੋਂ ਬਾਅਦ 4 ਅੰਕ ਹਨ। ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 121 ਦੌੜਾਂ ਬਣਾਈਆਂ। ਲਖਨਊ ਨੇ 122 ਦੌੜਾਂ ਦਾ ਟੀਚਾ 16 ਓਵਰਾਂ ‘ਚ 5 ਵਿਕਟਾਂ ‘ਤੇ ਹਾਸਲ ਕਰ ਲਿਆ।

Scroll to Top