ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ-ਕਾਂਗਰਸ ‘ਚ ਬਗਾਵਤ, ਕਈ ਆਗੂ ਆਜ਼ਾਦ ਲੜਨਗੇ ਚੋਣ

ਚੰਡੀਗੜ੍ਹ, 29 Nov, 2026 : ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਹੁੰਦੇ ਹੀ ਭਾਜਪਾ ਅਤੇ ਕਾਂਗਰਸ ਵਿੱਚ ਬਗਾਵਤ ਦੇ ਸੁਰ ਉੱਠਣ ਲੱਗੇ ਹਨ। ਟਿਕਟ ਨਾ ਮਿਲਣ ਤੋਂ ਨਾਰਾਜ਼ ਕਈ ਆਗੂਆਂ ਨੇ ਅਸਤੀਫ਼ੇ ਦੇ ਦਿੱਤੇ ਹਨ, ਜਦਕਿ ਕੁਝ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਹੈ।

ਹੁਣ ਤੱਕ ਭਾਜਪਾ ਨੇ 23, ਕਾਂਗਰਸ ਨੇ 30 ਅਤੇ ਆਮ ਆਦਮੀ ਪਾਰਟੀ ਨੇ 25 ਉਮੀਦਵਾਰਾਂ ਦੇ ਨਾਂ ਐਲਾਨੇ ਹਨ।

ਭਾਜਪਾ ਵਿੱਚ ਸਾਬਕਾ ਡਿਪਟੀ ਮੇਅਰ ਅਨਿਲ ਦੂਬੇ ਅਤੇ ਉਨ੍ਹਾਂ ਦੀ ਪਤਨੀ ਵਿਮਲਾ ਦੂਬੇ ਸਮੇਤ ਕਈ ਆਗੂ ਪਾਰਟੀ ਛੱਡ ਚੁੱਕੇ ਹਨ। ਉੱਧਰ ਕਾਂਗਰਸ ਵਿੱਚ ਜਸਬੀਰ ਸਿੰਘ ਬੰਟੀ ਅਤੇ ਐਡਵੋਕੇਟ ਸੰਦੀਪ ਗੁੱਜਰ ਨੇ ਵੀ ਟਿਕਟ ਨਾ ਮਿਲਣ ਤੋਂ ਬਾਅਦ ਆਜ਼ਾਦ ਚੋਣ ਲੜਨ ਦਾ ਫੈਸਲਾ ਕੀਤਾ ਹੈ।

ਸਿਆਸੀ ਜਾਣਕਾਰਾਂ ਮੁਤਾਬਕ ਬਾਗ਼ੀ ਉਮੀਦਵਾਰਾਂ ਦੀ ਐਂਟਰੀ ਨਾਲ ਕਈ ਵਾਰਡਾਂ ਵਿੱਚ ਚੋਣ ਮੁਕਾਬਲਾ ਦਿਲਚਸਪ ਹੋ ਸਕਦਾ ਹੈ। ਖਾਸ ਗੱਲ ਇਹ ਹੈ ਕਿ ਕੁਝ ਸੌ ਵੋਟਾਂ ਦਾ ਫਰਕ ਵੀ ਜਿੱਤ-ਹਾਰ ਦਾ ਫੈਸਲਾ ਕਰ ਸਕਦਾ ਹੈ।

READ MORE : ਪੰਜਾਬ NSUI ਨੂੰ ਮਿਲਿਆ ਨਵਾਂ ਪ੍ਰਧਾਨ, ਕਾਂਗਰਸ ਹਾਈਕਮਾਨ ਨੇ ਰਾਜਵਿੰਦਰ ਸਿੰਘ ਸਿੱਧੂ ਨੂੰ ਸੌਂਪੀ ਕਮਾਨ

ਵਿਦੇਸ਼

Scroll to Top