28 Nov, 2026 : ਪਟਿਆਲਾ ਵਿੱਚ ਨਗਰ ਨਿਗਮ ਦੇ 30 ਵਾਰਡਾਂ ਲਈ ਅੱਜ ਮੁੜ ਵੋਟਿੰਗ ਹੋ ਰਹੀ ਹੈ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਪਹੁੰਚ ਰਹੇ ਹਨ। ਫਿਲਹਾਲ ਜ਼ਿਆਦਾਤਰ ਵਾਰਡਾਂ ਵਿੱਚ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਜਾਰੀ ਹੈ।
ਦੁਪਹਿਰ 2 ਵਜੇ ਤੱਕ ਕੁੱਲ 31.78 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਵਾਰਡ ਨੰਬਰ 15 ਵਿੱਚ ਸਭ ਤੋਂ ਵੱਧ 49.37 ਫ਼ੀਸਦੀ ਵੋਟਾਂ ਪਈਆਂ ਹਨ, ਜਦਕਿ ਵਾਰਡ ਨੰਬਰ 7 ਵਿੱਚ ਸਭ ਤੋਂ ਘੱਟ 18.56 ਫ਼ੀਸਦੀ ਵੋਟਿੰਗ ਹੋਈ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪਟਿਆਲਾ ਸ਼ਹਿਰੀ ਹਲਕੇ ਦੇ 22 ਅਤੇ ਪਟਿਆਲਾ ਦਿਹਾਤੀ ਹਲਕੇ ਦੇ 8 ਵਾਰਡਾਂ ਵਿੱਚ ਮੁੜ ਚੋਣ ਕਰਵਾਈ ਜਾ ਰਹੀ ਹੈ।
READ MORE : ਚੰਡੀਗੜ੍ਹ ‘ਚ ਰਾਤ ਦੀ ਸ਼ਿਫਟ ਕਰਨ ਵਾਲੀਆਂ ਮਹਿਲਾਵਾਂ ਲਈ ਨਵੇਂ ਸਖ਼ਤ ਨਿਯਮ, ਕੈਬ ‘ਚ ਇਕੱਲੇ ਸਫ਼ਰ ਕਰਨ ‘ਤੇ ਰੋਕ




