nstagram Reels and Stories

ਹੁਣ ਟੀਵੀ ‘ਤੇ ਵੀ ਦੇਖ ਸਕੋਗੇ Instagram Reels ਤੇ Stories, Meta ਲਿਆ ਰਿਹਾ ਨਵਾਂ ਐਪ

28 Nov 2026 : Instagram ਯੂਜ਼ਰਜ਼ ਲਈ ਵੱਡੀ ਖ਼ਬਰ ਹੈ। ਹੁਣ ਰੀਲਾਂ ਅਤੇ ਸਟੋਰੀਜ਼ ਦੇਖਣ ਲਈ ਮੋਬਾਈਲ ‘ਤੇ ਵਾਰ-ਵਾਰ ਸਕ੍ਰੋਲ ਕਰਨ ਦੀ ਲੋੜ ਨਹੀਂ ਪਵੇਗੀ। Meta ਭਾਰਤ ਵਿੱਚ Instagram for TV ਲਾਂਚ ਕਰਨ ਜਾ ਰਿਹਾ ਹੈ, ਜਿਸ ਰਾਹੀਂ ਯੂਜ਼ਰਜ਼ ਵੱਡੀ ਟੀਵੀ ਸਕ੍ਰੀਨ ‘ਤੇ ਆਪਣੀਆਂ ਮਨਪਸੰਦ ਰੀਲਾਂ ਅਤੇ ਵੀਡੀਓਜ਼ ਦੇਖ ਸਕਣਗੇ।

ਇਹ ਐਪ Apple TV, Amazon Fire TV ਅਤੇ Google TV ਵਾਲੇ ਡਿਵਾਈਸਾਂ ‘ਤੇ ਉਪਲਬਧ ਹੋਵੇਗੀ। ਯੂਜ਼ਰਜ਼ ਨੂੰ ਟੀਵੀ ਦੇ ਐਪ ਸਟੋਰ ਤੋਂ ਇਸਨੂੰ ਡਾਊਨਲੋਡ ਕਰਕੇ ਆਪਣੇ Instagram ਅਕਾਊਂਟ ਨਾਲ ਲੌਗਇਨ ਕਰਨਾ ਹੋਵੇਗਾ।

ਖ਼ਾਸ ਗੱਲ ਇਹ ਹੈ ਕਿ ਟੀਵੀ ‘ਤੇ ਰੀਲਾਂ ਆਪਣੇ ਆਪ ਇੱਕ ਤੋਂ ਬਾਅਦ ਇੱਕ ਚੱਲਣਗੀਆਂ ਅਤੇ ਉਨ੍ਹਾਂ ਨੂੰ ਰਿਮੋਟ ਨਾਲ ਕੰਟਰੋਲ ਵੀ ਕੀਤਾ ਜਾ ਸਕੇਗਾ। ਇਸ ਨਾਲ ਪਰਿਵਾਰ ਅਤੇ ਦੋਸਤ ਇਕੱਠੇ ਬੈਠ ਕੇ ਮਨਪਸੰਦ ਕ੍ਰੀਏਟਰਜ਼ ਦਾ ਕੰਟੈਂਟ ਵੱਡੀ ਸਕ੍ਰੀਨ ‘ਤੇ ਦੇਖ ਸਕਣਗੇ।

READ MORE : ਗੁਰਦਾਸਪੁਰ ‘ਚ ਪੁਲਿਸ ਤੇ BSF ਦੀ ਵੱਡੀ ਕਾਰਵਾਈ, ਡਰੋਨ ਰਾਹੀਂ ਸੁੱਟੇ 2 ਪਿਸ.ਤੌਲ ਤੇ 4 ਹੈਂਡ ਗ੍ਰ.ਨੇ.ਡ ਬਰਾਮਦ

ਵਿਦੇਸ਼

Scroll to Top