Pearl Group Case

ਪਰਲ ਗਰੁੱਪ ਮਾਮਲੇ ‘ਚ ਪਲਾਟ ਖਰੀਦਦਾਰਾਂ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਲੱਗੇ ਜਿੱਤ ਦੇ ਪੋਸਟਰ

26 ਨਵੰਬਰ 2026 : ਮੋਹਾਲੀ ਦੇ ਸੈਕਟਰ-100 ਅਤੇ 104 ਵਿੱਚ ਪਰਲ ਗਰੁੱਪ ਦੇ ਪਲਾਟ ਖਰੀਦਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਸੁਪਰੀਮ ਕੋਰਟ ਨੇ ਪਲਾਟ ਧਾਰਕਾਂ ਦੇ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਖਰੀਦਦਾਰਾਂ ਨੂੰ ਪੰਜ ਕੈਟਾਗਰੀਆਂ ਵਿੱਚ ਵੰਡਿਆ ਹੈ।

ਪਹਿਲੀ ਕੈਟਾਗਰੀ: ਪੂਰੀ ਅਦਾਇਗੀ ਬੈਂਕ ਰਾਹੀਂ ਕਰਨ ਵਾਲੇ 333 ਲੋਕਾਂ ਨੂੰ ਪਲਾਟ ਦਾ ਹੱਕ ਮਿਲੇਗਾ।

ਦੂਜੀ ਕੈਟਾਗਰੀ: 50 ਫੀਸਦੀ ਤੋਂ ਵੱਧ ਬੈਂਕ ਭੁਗਤਾਨ ਕਰਨ ਵਾਲਿਆਂ ਨੂੰ ਬਾਕੀ ਰਕਮ ਜਮ੍ਹਾਂ ਕਰਵਾਉਣੀ ਪਵੇਗੀ।

ਤੀਜੀ ਕੈਟਾਗਰੀ: 50 ਫੀਸਦੀ ਤੋਂ ਘੱਟ ਭੁਗਤਾਨ ਕਰਨ ਵਾਲਿਆਂ ਦੇ ਪਲਾਟਾਂ ਦੀ ਨਿਲਾਮੀ ਹੋਵੇਗੀ ਅਤੇ ਉਨ੍ਹਾਂ ਨੂੰ 8 ਫੀਸਦੀ ਵਿਆਜ ਸਮੇਤ ਰਿਫੰਡ ਮਿਲੇਗਾ।

ਚੌਥੀ ਕੈਟਾਗਰੀ: ਨਕਦ ਭੁਗਤਾਨ ਕਰਨ ਵਾਲੇ ਜਾਂ 2 ਫਰਵਰੀ 2016 ਤੋਂ ਬਾਅਦ ਬੈਂਕ ਰਾਹੀਂ ਭੁਗਤਾਨ ਕਰਨ ਵਾਲੇ ਸਿਵਲ ਕੋਰਟ ਜਾ ਸਕਦੇ ਹਨ।

ਪੰਜਵੀਂ ਕੈਟਾਗਰੀ: ਪਲਾਟ ਅੱਗੇ ਵੇਚਣ ਵਾਲਿਆਂ ਨੂੰ ਵੀ ਪਹਿਲੀਆਂ ਚਾਰ ਕੈਟਾਗਰੀਆਂ ਦੇ ਨਿਯਮਾਂ ਅਨੁਸਾਰ ਲਾਭ ਮਿਲੇਗਾ।

ਦੱਸ ਦੇਈਏ ਕਿ ਪਰਲ ਗਰੁੱਪ ‘ਤੇ ਲੋਕਾਂ ਤੋਂ ਪੈਸੇ ਲੈ ਕੇ ਪਲਾਟ ਦੇਣ ਦਾ ਵਾਅਦਾ ਕਰਨ ਅਤੇ ਚਿੱਟ ਫੰਡ ਘੁਟਾਲੇ ਦੇ ਦੋਸ਼ ਲੱਗੇ ਸਨ। ਕੰਪਨੀ ਦੇ ਪ੍ਰੋਜੈਕਟ ਰੁਕਣ ਕਾਰਨ ਹਜ਼ਾਰਾਂ ਲੋਕਾਂ ਦੀ ਰਕਮ ਫਸ ਗਈ ਸੀ। ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪਲਾਟ ਖਰੀਦਦਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ।

READ MORE : 8ਵੇਂ ਤਨਖਾਹ ਕਮਿਸ਼ਨ: 18 ਹਜ਼ਾਰ ਤਨਖਾਹ ਵਾਲਿਆਂ ਨੂੰ ਮਿਲ ਸਕਦੀ ਹੈ 72 ਹਜ਼ਾਰ ਬੇਸਿਕ ਸੈਲਰੀ, ਜਾਣੋ ਪੂਰਾ ਗਣਿਤ

ਵਿਦੇਸ਼

Scroll to Top