26 ਨਵੰਬਰ 2026 : ਕੇਂਦਰੀ ਮੁਲਾਜ਼ਮਾਂ ਲਈ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡੀ ਚਰਚਾ ਚੱਲ ਰਹੀ ਹੈ। ਮੁਲਾਜ਼ਮ ਜਥੇਬੰਦੀਆਂ ਵੱਲੋਂ 2.92 ਤੋਂ ਲੈ ਕੇ 4 ਤੱਕ ਫਿਟਮੈਂਟ ਫੈਕਟਰ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ 4 ਫਿਟਮੈਂਟ ਫੈਕਟਰ ਲਾਗੂ ਹੁੰਦਾ ਹੈ ਤਾਂ 18,000 ਰੁਪਏ ਬੇਸਿਕ ਤਨਖਾਹ ਵਾਲੇ ਮੁਲਾਜ਼ਮਾਂ ਦੀ ਨਵੀਂ ਬੇਸਿਕ ਸੈਲਰੀ 72,000 ਰੁਪਏ ਹੋ ਸਕਦੀ ਹੈ।
ਵੱਖ-ਵੱਖ ਫਿਟਮੈਂਟ ਫੈਕਟਰ ਮੁਤਾਬਕ ਤਨਖਾਹ:
2.92 ਫੈਕਟਰ: 52,560 ਰੁਪਏ
3.61 ਫੈਕਟਰ: 64,980 ਰੁਪਏ
3.833 ਫੈਕਟਰ: 68,994 ਰੁਪਏ
4.00 ਫੈਕਟਰ: 72,000 ਰੁਪਏ
ਹਾਲਾਂਕਿ, ਇਹ ਸਿਰਫ਼ ਜਥੇਬੰਦੀਆਂ ਵੱਲੋਂ ਰੱਖੀਆਂ ਗਈਆਂ ਮੰਗਾਂ ਦੇ ਆਧਾਰ ‘ਤੇ ਸੰਭਾਵਿਤ ਅੰਕੜੇ ਹਨ। ਅਜੇ ਸਰਕਾਰ ਵੱਲੋਂ ਕਿਸੇ ਫਿਟਮੈਂਟ ਫੈਕਟਰ ਨੂੰ ਅੰਤਿਮ ਮਨਜ਼ੂਰੀ ਨਹੀਂ ਦਿੱਤੀ ਗਈ ਹੈ। 8ਵੇਂ ਤਨਖਾਹ ਕਮਿਸ਼ਨ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ 18 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਇਸ ਲਈ ਮੁਲਾਜ਼ਮਾਂ ਨੂੰ ਅੰਤਿਮ ਫੈਸਲੇ ਦੀ ਉਡੀਕ ਕਰਨੀ ਪਵੇਗੀ।
READ MORE : ਵੂਨੋ ਗਰੁੱਪ ‘ਤੇ ED ਦੀ ਵੱਡੀ ਕਾਰਵਾਈ, 39.73 ਕਰੋੜ ਦੀਆਂ ਜਾਇਦਾਦਾਂ ਜ਼ਬਤ




