ਖੇਡਾਂ, 24 ਨਵੰਬਰ 2026:IND A ਬਨਾਮ UAE A: ਭਾਰਤੀ ਅੰਡਰ-19 ਦੇ ਸਾਬਕਾ ਉਪ-ਕਪਤਾਨ ਹਰਪ੍ਰੀਤ ਸਿੰਘ ਭਾਟੀਆ ਨੇ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ‘ਚ ਭਾਰਤ ਏ ਖ਼ਿਲਾਫ ਸੈਂਕੜਾ ਲਗਾਇਆ। ਉਨ੍ਹਾਂ ਨੇ ਯੂਏਈ ਲਈ 130 ਦੌੜਾਂ ਦੀ ਪਾਰੀ ਖੇਡੀ।
ਦੋਹਾ ‘ਚ ਯੂਏਈ ਨੇ ਭਾਰਤ ਨੂੰ 250 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਯੂਏਈ ਦੀ ਟੀਮ ਨੇ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 249 ਦੌੜਾਂ ਬਣਾਈਆਂ। ਹਰਪ੍ਰੀਤ ਨੇ ਆਪਣੇ ਸੈਂਕੜੇ ‘ਚ 12 ਚੌਕੇ ਅਤੇ 4 ਛੱਕੇ ਲਗਾਏ।
ਹਰਪ੍ਰੀਤ 2009 ‘ਚ ਆਸਟ੍ਰੇਲੀਆ ਦਾ ਦੌਰਾ ਕਰਨ ਵਾਲੀ ਭਾਰਤੀ ਅੰਡਰ-19 ਟੀਮ ਦਾ ਉਪ-ਕਪਤਾਨ ਸੀ। ਉਹ ਆਈਪੀਐਲ ‘ਚ ਪੰਜਾਬ ਕਿੰਗਜ਼ ਲਈ ਵੀ ਖੇਡ ਚੁੱਕਾ ਹੈ। ਹਰਪ੍ਰੀਤ ਨੇ ਭਾਰਤੀ ਘਰੇਲੂ ਕ੍ਰਿਕਟ ‘ਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਨੁਮਾਇੰਦਗੀ ਵੀ ਕੀਤੀ ਹੈ।
ਅਰਸ਼ਦ ਖਾਨ ਨੇ ਭਾਰਤੀ ਟੀਮ ਲਈ ਸਭ ਤੋਂ ਵੱਧ ਵਿਕਟਾਂ ਲਈਆਂ, 4 ਵਿਕਟਾਂ ਲਈਆਂ। ਹਰਸ਼ਿਤ ਰਾਣਾ, ਹਰਸ਼ ਦੂਬੇ, ਸ਼ਾਹਬਾਜ਼ ਅਹਿਮਦ ਅਤੇ ਸੂਰਯਾਂਸ਼ ਸ਼ੇਦਗੇ ਨੇ ਇੱਕ-ਇੱਕ ਵਿਕਟ ਲਈ। 50ਵੇਂ ਓਵਰ ਦੀ ਆਖਰੀ ਗੇਂਦ ‘ਤੇ, ਬਾਸਿਲ ਹਮੀਦ ਨੇ ਸੂਰਯਾਂਸ਼ ਸ਼ੇਦਗੇ ਦੇ ਓਵਰ ‘ਚ ਲੌਂਗ ਆਫ ਵੱਲ ਸ਼ਾਟ ਖੇਡਿਆ। ਗੇਂਦ ਸਿੱਧੀ ਅਭਿਸ਼ੇਕ ਸ਼ਰਮਾ ਵੱਲ ਗਈ, ਪਰ ਉਨ੍ਹਾਂ ਨੇ ਇੱਕ ਸਧਾਰਨ ਕੈਚ ਛੱਡ ਦਿੱਤਾ। ਇਸ ਦੌਰਾਨ ਬੇਸਿਲ ਨੇ ਦੋ ਦੌੜਾਂ ਲਈਆਂ।
Read More: IND A ਬਨਾਮ UAE A: ਭਾਰਤ ਦਾ ਯੂਏਈ ਨਾਲ ਮੁਕਾਬਲਾ, ਸੈਮੀਫਾਈਨਲ ਖੇਡਣ ਲਈ ਮੈਚ ਜਿੱਤਣਾ ਲਾਜ਼ਮੀ




