ਖੇਡਾਂ, 21 ਨਵੰਬਰ 2026: IND A ਬਨਾਮ UAE A: ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਕ੍ਰਿਕਟ ਟੂਰਨਾਮੈਂਟ ‘ਚ ਮੰਗਲਵਾਰ ਨੂੰ ਭਾਰਤ ਏ ਦਾ ਸਾਹਮਣਾ ਯੂਏਈ ਨਾਲ ਹੋਵੇਗਾ। ਟਾਸ ਥੋੜ੍ਹੀ ਦੇਰ ‘ਚ ਹੋਵੇਗਾ। ਭਾਰਤੀ ਟੀਮ ਨੂੰ ਸੈਮੀਫਾਈਨਲ ‘ਚ ਕੁਆਲੀਫਾਈ ਕਰਨ ਲਈ ਇਹ ਮੈਚ ਜਿੱਤਣਾ ਲਾਜ਼ਮੀ ਹੈ। ਟੀਮ ਪਾਕਿਸਤਾਨ ਤੋਂ ਆਪਣਾ ਪਿਛਲਾ ਮੈਚ ਹਾਰ ਗਈ ਸੀ। ਉਹ ਇਸ ਸਮੇਂ ਗਰੁੱਪ ਬੀ ਪੁਆਇੰਟ ਟੇਬਲ ‘ਚ ਦੂਜੇ ਸਥਾਨ ‘ਤੇ ਹੈ।
ਭਾਰਤ ਏ ਦੇ ਕਪਤਾਨ ਤਿਲਕ ਵਰਮਾ ਨੇ ਟੂਰਨਾਮੈਂਟ ‘ਚ ਦੋ ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਪਹਿਲੇ ਮੈਚ ‘ਚ ਨੇਪਾਲ ਵਿਰੁੱਧ 107 ਦੌੜਾਂ ਬਣਾਈਆਂ। ਉਨ੍ਹਾਂ ਨੇ ਪਾਕਿਸਤਾਨ ਵਿਰੁੱਧ ਵੀ 100 ਦੌੜਾਂ ਬਣਾਈਆਂ, ਪਰ ਜਿੱਤ ਹਾਸਲ ਕਰਨ ‘ਚ ਅਸਫਲ ਰਿਹਾ।
ਵੈਭਵ ਸੂਰਿਆਵੰਸ਼ੀ ਤੋਂ ਵੱਡੀ ਪਾਰੀ ਦੀ ਉਮੀਦ
ਤਿਲਕ ਤੋਂ ਇਲਾਵਾ, ਟੀਮ ਵੈਭਵ ਸੂਰਿਆਵੰਸ਼ੀ ਤੋਂ ਵੱਡੀ ਪਾਰੀ ਦੀ ਉਮੀਦ ਕਰੇਗੀ। ਉਹ ਦੋ ਮੈਚਾਂ ‘ਚ ਸਿਰਫ਼ 37 ਦੌੜਾਂ ਹੀ ਬਣਾ ਸਕਿਆ ਹੈ। ਰਿੰਕੂ ਸਿੰਘ ਅਤੇ ਆਯੁਸ਼ ਬਡੋਨੀ ਵੀ ਵੱਡੇ ਸਕੋਰ ਬਣਾਉਣ ‘ਚ ਅਸਫਲ ਰਹੇ ਹਨ। ਗੇਂਦਬਾਜ਼ੀ ‘ਚ, ਪ੍ਰਿੰਸ ਯਾਦਵ ਟੀਮ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਰਹੇ ਹਨ, ਜਿਨ੍ਹਾਂ ਨੇ ਦੋ ਮੈਚਾਂ ‘ਚ ਸੱਤ ਵਿਕਟਾਂ ਲਈਆਂ ਹਨ। ਹਰਸ਼ਿਤ ਰਾਣਾ ਨੇ ਵੀ ਛੇ ਵਿਕਟਾਂ ਲਈਆਂ ਹਨ।
ਯੂਏਈ ਲਈ, ਮੁਹੰਮਦ ਸ਼ਹਿਦਾਦ ਨੇ ਦੋ ਮੈਚਾਂ ‘ਚ 42.50 ਦੀ ਔਸਤ ਨਾਲ 85 ਦੌੜਾਂ ਬਣਾਈਆਂ ਹਨ। ਕਪਤਾਨ ਬਾਸਿਲ ਹਮੀਦ ਨੇ ਦੋ ਮੈਚਾਂ ‘ਚ ਚਾਰ ਵਿਕਟਾਂ ਲਈਆਂ ਹਨ, ਉਨ੍ਹਾਂ ਨੇ 4 ਦੀ ਇਕਾਨਮੀ ਰੇਟ ਨਾਲ ਗੇਂਦਬਾਜ਼ੀ ਕੀਤੀ ਹੈ।
ਪਿੱਚ ‘ਚ ਮੈਚ ਗੇਂਦਬਾਜ਼ਾਂ ਨੂੰ ਮੱਦਦ
ਇਹ ਮੈਚ ਦੋਹਾ ਦੇ ਯੂਨੀਵਰਸਿਟੀ ਆਫ ਦੋਹਾ ਫਾਰ ਸਾਇੰਸ ਐਂਡ ਟੈਕਨਾਲੋਜੀ ਮੈਦਾਨ ‘ਚ ਖੇਡਿਆ ਜਾਵੇਗਾ। ਇਸ ਮੈਦਾਨ ‘ਚ ਖੇਡੇ ਗਏ ਪਿਛਲੇ ਪੰਜ ਮੈਚਾਂ ‘ਚ, ਕੋਈ ਵੀ ਟੀਮ 300 ਦੌੜਾਂ ਦਾ ਅੰਕੜਾ ਪਾਰ ਨਹੀਂ ਕਰ ਸਕੀ ਹੈ। ਮੈਚ ਗੇਂਦਬਾਜ਼ਾਂ ਦੇ ਪੱਖ ‘ਚ ਹੋਣ ਦੀ ਉਮੀਦ ਹੈ। ਇਹ ਟੂਰਨਾਮੈਂਟ ਦੋ ਮੈਦਾਨਾਂ ਵਿੱਚ ਖੇਡਿਆ ਜਾ ਰਿਹਾ ਹੈ। ਦੂਜਾ ਮੈਦਾਨ ਵੈਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਹੈ, ਜਿੱਥੇ ਭਾਰਤ ਨੇ ਹੁਣ ਤੱਕ ਆਪਣੇ ਦੋਵੇਂ ਮੈਚ ਖੇਡੇ ਹਨ।
Read More: Asia Cup Rising Stars: ਸੈਮੀਫਾਈਨਲ ‘ਚ ਪਹੁੰਚਣ ਲਈ ਭਾਰਤ ਨੂੰ UAE ਖਿਲ਼ਾਫ ਹਰ ਹਾਲ ‘ਚ ਜਿੱਤਣਾ ਪਵੇਗਾ ਮੈਚ




