ਨਵੀਂ ਦਿੱਲੀ, 23 ਨਵੰਬਰ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਨੇ ਪੂਰੇ ਵਫ਼ਦ ਨਾਲ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਅਤੇ ਬਲੇਂਦਰ ਸ਼ਾਹ ਵਿਚਕਾਰ ਗੱਲਬਾਤ ਦੌਰਾਨ ਅੱਠ ਸਮਝੌਤਿਆਂ ‘ਤੇ ਵੀ ਦਸਤਖਤ ਕੀਤੇ ਗਏ।
ਭਾਰਤ ਅਤੇ ਨੇਪਾਲ ਵਿਚਾਲੇ ਇਨ੍ਹਾਂ 8 ਸਮਝੌਤਿਆਂ ‘ਚ ਸਿਵਲ ਸੇਵਾ ਸਮਰੱਥਾ ਸਿਖਲਾਈ,ਪੁਲਾੜ ਖੋਜ, ਸਿਹਤ ਅਤੇ ਦਵਾਈ, ਸ਼ਹਿਰੀ ਵਿਕਾਸ, ਆਯੁਰਵੇਦ ਅਤੇ ਪਰੰਪਰਾਗਤ ਦਵਾਈ, ਕਨੈਕਟੀਵਿਟੀ ਅਤੇ ਊਰਜਾ, ਪੁਨਰ ਨਿਰਮਾਣ ਅਤੇ ਵਿਕਾਸ ‘ਚ ਸਹਿਯੋਗ ਸ਼ਾਮਲ ਹੈ।
ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਲਈ 24,000 ਕਰੋੜ ਨੇਪਾਲੀ ਰੁਪਏ ਦੇ ਵਿਕਾਸ ਪੈਕੇਜ ਦਾ ਐਲਾਨ ਕੀਤਾ। ਇਹ ਰਕਮ ਭਾਰਤੀ ਮੁਦਰਾ ‘ਚ ਲਗਭੱਗ 15,000 ਕਰੋੜ ਰੁਪਏ ਹੈ।
ਸੜਕ ਅਤੇ ਰੇਲ ਸੰਪਰਕ ‘ਚ ਹੋਵੇਗਾ ਸੁਧਾਰ
ਨੇਪਾਲੀ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਨਾਲ ਦੁਵੱਲੀ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਕਾਠਮੰਡੂ ਨੇ ਸਰਹੱਦ ਪਾਰ ਸੜਕ, ਰੇਲ ਅਤੇ ਸੰਪਰਕ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।
Read More: ਹਰਿਆਣਾ ‘ਚ ਭਾਵੰਤਰ ਭਾਰਪਾਈ ਯੋਜਨਾ ਤਹਿਤ ਹਾੜੀ ਦੀਆਂ ਫਸਲਾਂ ਦੀ ਰਜਿਸਟ੍ਰੇਸ਼ਨ ਤਸਦੀਕ ਲਾਜ਼ਮੀ




