ਨਵੀਂ ਦਿੱਲੀ, 18 ਨਵੰਬਰ 2026: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਫੈਂਟਮ ਫਰਾਰੀ’ ਦੇ ਰਿਲੀਜ਼ ਸਬੰਧੀ ਬਲਕੌਰ ਸਿੰਘ ਅਤੇ ਸਾਗਾ ਮਿਊਜ਼ਿਕ ਪ੍ਰਾਈਵੇਟ ਲਿਮਟਿਡ ਵਿਚਾਲੇ ਚੱਲ ਰਹੇ ਵਿਵਾਦ ‘ਤੇ ਦਿੱਲੀ ਹਾਈ ਕੋਰਟ ਨੇ ਅਹਿਮ ਸੁਣਵਾਈ ਕੀਤੀ ਹੈ। ਇਸ ਮਸਲੇ ‘ਤੇ ਸਾਗਾ ਮਿਊਜ਼ਿਕ ਪ੍ਰਾਈਵੇਟ ਲਿਮਟਿਡ ਨੇ ਹਾਈ ਕੋਰਟ ‘ਚ ਤੱਕ ਪਹੁੰਚ ਕੀਤੀ ਸੀ।
ਦਿੱਲੀ ਹਾਈ ਕੋਰਟ ਮੁਤਾਬਕ ਇਸ ਮਸਲੇ ‘ਚ ਸਬੰਧਿਤ ਧਿਰਾਂ ਵੱਲੋਂ ਅਗਲੀ ਸੁਣਵਾਈ ਤੱਕ ਵਿਵਾਦ ਨੂੰ ਹੋਰ ਵਧਾਉਣ ਵਾਲਾ ਕੋਈ ਬਿਆਨ ਜਾਰੀ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਦੋਵੇਂ ਧਿਰਾਂ ਵਿਚਾਲੇ ਇਸ ਮਸਲੇ ‘ਤੇ ਆਪਸੀ ਸਹਿਮਤੀ ਨਾਲ ਕੋਈ ਸਾਰਥਕ ਹੱਲ ਨਹੀਂ ਨਿਕਲਦਾ। ਮਰਹੂਮ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਪੇਸ਼ ਹੋਏ ਵਕੀਲ ਦੇ ਇਸ ਬਿਆਨ ਨੂੰ ਰਿਕਾਰਡ ਕੀਤਾ ਕਿ ਅਗਲੀ ਸੁਣਵਾਈ ਤੱਕ ਉਹ ਇਸ ਵਿਵਾਦ ਨੂੰ ਹੋਰ ਵਧਾਉਣ ਵਾਲੇ ਕੋਈ ਹੋਰ ਬਿਆਨ ਨਹੀਂ ਦੇਣਗੇ।
ਇਸ ਮਸਲੇ ‘ਤੇ ਸਾਗਾ ਮਿਊਜ਼ਿਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ‘ਫੈਂਟਮ ਫਰਾਰੀ’ ਗੀਤ ਦੇ ਅਧਿਕਾਰ ਕਾਪੀਰਾਈਟ ਅਸਾਈਨਮੈਂਟ ਐਗਰੀਮੈਂਟ ਰਾਹੀਂ ਕਾਨੂੰਨੀ ਤੌਰ ‘ਤੇ ਹਾਸਲ ਕੀਤੇ ਸਨ। ਇਹ ਸਮਝੌਤਾ ਸਿੱਧੂ ਮੂਸੇਵਾਲਾ ਵੱਲੋਂ 13 ਜਨਵਰੀ 2020 ਨੂੰ ਨਿੱਜੀ ਤੌਰ ‘ਤੇ ਕੀਤਾ ਗਿਆ ਸੀ।
ਕੰਪਨੀ ਮੁਤਾਬਕ, ਸਮਝੌਤੇ ਤਹਿਤ ਤੈਅ ਕੀਤੀ ਗਈ ਰਕਮ ਦਾ ਭੁਗਤਾਨ ਕਰ ਦਿੱਤਾ ਗਿਆ ਸੀ ਅਤੇ 2020 ‘ਚ ਆਡੀਓ ਸੰਪ ਦਿੱਤੀ ਗਈ ਸੀ ਅਤੇ ਸਿੱਧੂ ਮੂਸੇਵਾਲਾ ਨੇ ਖੁਦ ਇਸ ਗੀਤ ਦੇ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਅਤੇ ਨਿਰਮਾਣ ‘ਚ ਹਿੱਸਾ ਲਿਆ ਸੀ।
ਹਾਈ ਕੋਰਟ ਨੇ ਇਸ ਵਿਵਾਦ ਨੂੰ ਆਪਸੀ ਸਹਿਮਤੀ ਨਾਲ ਸੁਲਝਾਉਣ ਲਈ ਵਿਚੋਲਗੀ ਲਈ ਭੇਜ ਦਿੱਤਾ ਹੈ, ਇਸ ਸਬੰਧੀ ਦੀ 23 ਨਵੰਬਰ 2026 ਦੀ ਤਾਰੀਖ਼ ਨਿਰਧਾਰਤ ਕੀਤੀ। ਇਸ ਮਾਮਲੇ ਦੀ ਅਗਲੀ ਸੁਣਵਾਈ 3 ਦਸੰਬਰ 2026 ਨੂੰ ਹੋਵੇਗੀ।
ਇਸ ਸਾਰੇ ਮਸਲੇ ‘ਤੇ ਸਾਗਾ ਮਿਊਜ਼ਿਕ ਨੇ ਮਿਊਜ਼ਿਕ ਨਿਆਂਇਕ ਪ੍ਰਕਿਰਿਆ ਦਾ ਸਤਿਕਾਰ ਅਤੇ ਇਕਰਾਰਨਾਮੇ ਤਹਿਤ ਪ੍ਰਾਪਤ ਅਧਿਕਾਰਾਂ ਨੂੰ ਲੈ ਕੇ ਭਰੋਸਾ ਜਤਾਇਆ ਹੈ। ਕੰਪਨੀ ਨੇ ਕਿਹਾ ਕਿ ਅਸੀ ਇਸ ਵਿਵਾਦ ਦਾ ਆਪਸੀ ਸਹਿਮਤੀ ਨਾਲ ਹੱਲ ਕੱਢਣ ਲਈ ਵਚਨਬੱਧ ਹਾਂ, ਤਾਂ ਜੋ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਵਿਰਾਸਤ ਅਤੇ ਉਨ੍ਹਾਂ ਦਾ ਸਨਮਾਨ ਬਣਿਆ ਰਹੇ।



Read More: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਾਜ ਕੁੰਦਰਾ ਦੀ ਪ੍ਰਸਤਾਵਿਤ ਫਿਲਮ “ਨਿਹੰਗ” ਨੂੰ ਨਹੀਂ ਮਿਲੀ ਇਜਾਜ਼ਤ




