Kulgam news

ਕੁਲਗਾਮ ‘ਚ ਸੁਰੱਖਿਆ ਬਲਾਂ ਵੱਲੋਂ 2 ਅੱ.ਤ.ਵਾ.ਦੀ.ਆਂ ਦਾ ਐਨਕਾਊਂਟਰ

ਕੁਲਗਾਮ , 16 ਨਵੰਬਰ 2026: ਸੋਮਵਾਰ ਨੂੰ ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋਇਆਹੈ। ਇਸ ਮੁਕਾਬਲੇ ‘ਚ ਲਸ਼ਕਰ-ਏ-ਤੈਯਬਾ ਦੇ ਦੋ ਅੱਤਵਾਦੀ ਮਾਰੇ ਜਾਣ ਦੀ ਖ਼ਬਰ ਹੈ। ਖ਼ਬਰਾਂ ਹਨ ਕਿ ਇਨ੍ਹਾਂ ‘ਚ ਲਸ਼ਕਰ ਦਾ ਇੱਕ ਚੋਟੀ ਦਾ ਕਮਾਂਡਰ ਲਤੀਫ ਭੱਟ ਵੀ ਸ਼ਾਮਲ ਸੀ। ਹਾਲਾਂਕਿ, ਇਸਦੀ ਅਜੇ ਤੱਕ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਬੁੱਧਵਾਰ ਨੂੰ ਕੁਲਗਾਮ ‘ਚ ਇੱਕ ਸੀਆਰਪੀਐਫ ਸੁਰੱਖਿਆ ਚੌਕੀ ‘ਤੇ ਹੋਏ ਹਮਲੇ ‘ਚ ਲਤੀਫ ਭੱਟ ਦੇ ਸ਼ਾਮਲ ਹੋਣ ਦਾ ਸ਼ੱਕ ਸੀ।

ਕੁਲਗਾਮ ਜ਼ਿਲ੍ਹੇ ‘ਚ ਇੱਕ ਸੀਆਰਪੀਐਫ ਟੀਮ ‘ਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਬੁੱਧਵਾਰ ਦੁਪਹਿਰ ਲਗਭਗ 2:15 ਵਜੇ ਦੋ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਸੀਆਰਪੀਐਫ ਚੌਕੀ ‘ਤੇ ਹਮਲਾ ਕੀਤਾ। ਹਮਲੇ ‘ਚ ਤਿੰਨ ਭਾਰਤੀ ਫੌਜ ਦੇ ਜਵਾਨ ਜ਼ਖਮੀ ਹੋ ਗਏ। ਇਹ ਘਟਨਾ ਕੁਲਗਾਮ ਦੇ ਨੌਪੋਰਾ ਅਖਰਨ ਖੇਤਰ ‘ਚ ਵਾਪਰੀ, ਜੋ ਕਿ ਸ਼੍ਰੀਨਗਰ ਤੋਂ ਲਗਭਗ 75 ਕਿਲੋਮੀਟਰ ਦੂਰ ਹੈ ਅਤੇ ਭਾਰੀ ਸੁਰੱਖਿਆ ਵਾਲੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਤੋਂ ਸਿਰਫ਼ ਇੱਕ ਕਿਲੋਮੀਟਰ ਦੂਰ ਹੈ।

ਅੱਤਵਾਦੀ ਹਮਲੇ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਸ ‘ਚ, ਹਮਲਾਵਰ 15 ਸਕਿੰਟਾਂ ਦੇ ਅੰਦਰ ਲਗਭੱਗ 30 ਰਾਉਂਡ ਫਾਇਰ ਕਰਦੇ ਦਿਖਾਈ ਦੇ ਰਹੇ ਹਨ। ਜ਼ਖਮੀ ਜਵਾਨਾਂ ਦੀ ਪਛਾਣ ਹੈੱਡ ਕਾਂਸਟੇਬਲ ਸੋਮਵੀਰ ਅਤੇ ਕਾਂਸਟੇਬਲ ਸੰਤਾਨੋ ਅਤੇ ਰਾਕੇਸ਼ ਦਾਸ ਵਜੋਂ ਹੋਈ ਹੈ। ਇਹ ਤਿੰਨੋਂ ਸੀਆਰਪੀਐਫ ਦੀ 46ਵੀਂ ਬਟਾਲੀਅਨ ‘ਚ ਤਾਇਨਾਤ ਹਨ।

Read More: Earthquake: ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ‘ਚ ਚਾਰ ਘੰਟਿਆਂ ਅੰਦਰ ਆਏ 3 ਭੂਚਾਲ

ਵਿਦੇਸ਼

Scroll to Top