ਉੱਤਰ ਪ੍ਰਦੇਸ਼, 12 ਨਵੰਬਰ 2026: ਉੱਤਰ ਪ੍ਰਦੇਸ਼ ‘ਚ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਅਤੇ ਅਸਦੁਦੀਨ ਓਵੈਸੀ ਨੇ ਗੱਠਜੋੜ ਦਾ ਐਲਾਨ ਕੀਤਾ ਹੈ। ਇਸ ਗੱਠਜੋੜ ਨੂੰ ਸਮਾਜਿਕ ਪਰਿਵਰਤਨ ਮੋਰਚਾ ਨਾਮ ਦਿੱਤਾ ਗਿਆ ਹੈ। ਚੰਦਰਸ਼ੇਖਰ ਆਜ਼ਾਦ ਨੂੰ ਗੱਠਜੋੜ ਦਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਸਮਾਜਿਕ ਪਰਿਵਰਤਨ ਮੋਰਚੇ ‘ਚ ਦੋ ਪਾਰਟੀਆਂ ਹਨ। ਇਹ ਇੱਕ ਬਹੁਤ ਮਜ਼ਬੂਤ ਮੋਰਚਾ ਹੈ। ਜਿਵੇਂ-ਜਿਵੇਂ ਕਮਜ਼ੋਰ ਅਤੇ ਦੱਬੇ-ਕੁਚਲੇ ਲੋਕ ਇਸ ‘ਚ ਸ਼ਾਮਲ ਹੋਣਗੇ, ਇਹ ਮਜ਼ਬੂਤ ਹੁੰਦਾ ਜਾਵੇਗਾ।”
ਲੰਬੇ ਸਮੇਂ ਤੋਂ ਪਾਰਟੀਆਂ ਨੇ ਬਹੁਜਨ ਸਮਾਜ ਦੇ ਨਾਲ ਖੜ੍ਹੇ ਹੋਣ ਅਤੇ ਉਨ੍ਹਾਂ ਦੇ ਹੱਕਾਂ ਲਈ ਕੰਮ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜਿਹਾ ਨਹੀਂ ਹੋਇਆ। ਸਰਕਾਰਾਂ ਬਦਲੀਆਂ, ਮੁੱਖ ਮੰਤਰੀ ਬਦਲ ਗਏ, ਪਰ ਬਹੁਜਨ ਸਮਾਜ ਲਈ ਕੁਝ ਨਹੀਂ ਕੀਤਾ ਗਿਆ।
ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਹੁਣ ਅਸੀਂ ਖੁਦ ਸ਼ਕਤੀਸ਼ਾਲੀ ਬਣਾਂਗੇ, ਅਸੀਂ ਕਿਸੇ ਅੱਗੇ ਭੀਖ ਨਹੀਂ ਮੰਗਾਂਗੇ। ਅਸੀਂ ਉਨ੍ਹਾਂ ਸਾਰਿਆਂ ਦੀ ਮੱਦਦ ਕਰਾਂਗੇ ਜੋ ਦੱਬੇ-ਕੁਚਲੇ, ਸ਼ੋਸ਼ਿਤ ਅਤੇ ਵਾਂਝੇ ਹਨ। ਮੌਜੂਦਾ ਸਰਕਾਰ ਦੇ ਅਧੀਨ, ਕੋਈ ਵੀ ਸੁਰੱਖਿਅਤ ਨਹੀਂ ਹੈ। ਜੇਕਰ ਸਪਾ ਅਤੇ ਬਸਪਾ ਸਮੇਤ ਕੋਈ ਹੋਰ ਪਾਰਟੀ ਉਨ੍ਹਾਂ ਨਾਲ ਜੁੜਨਾ ਚਾਹੁੰਦੀ ਹੈ, ਤਾਂ ਉਹ ਕਰ ਸਕਦੇ ਹਨ। ਚੰਦਰਸ਼ੇਖਰ ਨੇ ਕਿਹਾ ਕਿ ਉਹ 26 ਤਾਰੀਖ਼ ਨੂੰ ਰਮਾਬਾਈ ਮੈਦਾਨ ‘ਚ ਸੱਤਾ ਤਬਦੀਲੀ ਰੈਲੀ ਕਰਨਗੇ। ਉਹ 403 ਸੀਟਾਂ ‘ਤੇ ਚੋਣ ਲੜਨਗੇ।
ਓਵੈਸੀ ਨੇ ਕਿਹਾ ਕਿ ਅੱਜ ਬਣਿਆ ਗਠਜੋੜ ਇੱਕ ਮਜ਼ਬੂਤ ਵਿਕਲਪ ਹੋਵੇਗਾ। ਸਮਾਜਵਾਦੀ ਪਾਰਟੀ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ 90 ਫੀਸਦੀ ਘੱਟ ਗਿਣਤੀ ਵੋਟ ਪ੍ਰਾਪਤ ਕਰਨ ਦੇ ਬਾਵਜੂਦ, ਉਹ ਅਜੇ ਵੀ ਭਾਜਪਾ ਨੂੰ ਹਰਾਉਣ ‘ਚ ਅਸਮਰੱਥ ਹਨ। “ਉਹ ਉਨ੍ਹਾਂ ਨੂੰ ਹਰਾ ਨਹੀਂ ਸਕਣਗੇ। ਅੱਜ ਬਣਿਆ ਗਠਜੋੜ ਇੱਕ ਮਜ਼ਬੂਤ ਵਿਕਲਪ ਹੋਵੇਗਾ।
Read More: ਸਾਬਕਾ CM ਅਰਵਿੰਦ ਕੇਜਰੀਵਾਲ ਨੂੰ ਲਾਰੈਂਸ ਗੈਂਗ ਦੇ ਨਾਮ ਤੋਂ ਮਿਲੀ ਧ.ਮ.ਕੀ, ਮੰਗੀ 7 ਕਰੋੜ ਰੁਪਏ ਦੀ ਫਿਰੌਤੀ




