ਮੋਹਾਲੀ, 04 ਸਤੰਬਰ 2026: Jawahar Navodaya Vidyalaya Online Registration: ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ ਗਿਆਰ੍ਹਵੀਂ ਜਮਾਤ ਸਾਲ 2027-2028 ਲਈ ਆਨਲਾਈਨ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਨਵੋਦਿਆ ਵਿਦਿਆਲਿਆ ਸਮਿੰਤੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਇਸ ਦੀ ਆਖਰੀ ਤਾਰੀਖ਼ 30 ਸਤੰਬਰ 2026 ਤੱਕ ਹੈ।
ਆਧੁਨਿਕ ਤੇ ਮਿਆਰੀ ਸਿੱਖਿਆ ਦੇਣ ਲਈ ਮੋਹਾਲੀ ਜ਼ਿਲ੍ਹੇ ਦੇ ਪਿੰਡ ਰਕੌਲੀ ‘ਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਪੀ.ਐਮ.ਸ੍ਰੀ. ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ‘ਚ ਅਗਲੇ ਵਿੱਦਿਅਕ ਸਾਲ 2027-2028 ਦੀ 11ਵੀਂ ਜਮਾਤ ਲਈ ਇਸ ਵਿੱਦਿਅਕ ਸਾਲ 2026-27 ਵਿਚ ਦਸਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀਆਂ ਲਈ ਆਨਲਾਈਨ ਰਜਿਸਟੇ੍ਰਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਸ੍ਰੀਮਤੀ ਦੀਪਤੀ ਭਟਨਾਗਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪੇ ਮੋਹਾਲੀ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣ, ਵਿਦਿਆਰਥੀ ਦਸਵੀਂ ਜਮਾਤ ‘ਚ ਪੜ੍ਹਦਾ ਹੋਣਾ ਚਾਹੀਦਾ ਹੈ। ਉਸ ਦਾ ਜਨਮ 01.06.2010 ਤੋਂ 31.07.2012 (ਦੋਵੇਂ ਤਾਰੀਖਾਂ ਸਮੇਤ) ਤੱਕ ਹੋਇਆ ਹੋਵੇ, ਓ.ਬੀ.ਸੀ. ਵਰਗ ਦੇ ਵਿਦਿਆਰਥੀਆਂ ਦੇ ਮਾਪੇ ਸੇਵਾ ਕੇਂਦਰ ਤੋ ਪਤਾ ਕਰ ਲੈਣ ਕਿ ਉਹ ਕੇਂਦਰੀ ਸੂਚੀ ‘ਚ ਪੰਜਾਬ ਦੇ ਓ.ਬੀ.ਸੀ. ‘ਚ ਆਉਂਦੇ ਹਨ ਜਾਂ ਨਹੀਂ। ਜੇਕਰ ਨਹੀਂ ਆਉਂਦੇ ਤਾਂ ਜਨਰਲ ਵਰਗ ‘ਚ ਰਜਿਸ਼ਟ੍ਰੇਸ਼ਨ ਕਰਵਾਉਣ।
ਚਾਹਵਾਨ ਆਨਲਾਈਨ ਲਿੰਕ https://cbseitms.nic.in/2024/nvsix_11 ‘ਤੇ ਰਜਿਸ਼ਟ੍ਰੇਸ਼ਨ ਕਰ ਸਕਦਾ ਹੈ। ਇਸ ਟੈਸਟ ਦੀ ਤਾਰੀਖ਼ 10 ਅਪ੍ਰੈਲ 2027 ਨੂੰ ਹੋ ਜਾਣ ਰਹੀ ਹੈ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਪ੍ਰੌਸਪੈਕਟਸ ‘ਚ ਸਾਰੀਆਂ ਸ਼ਰਤਾਂ ਪੜ੍ਹ ਲਈਆਂ ਜਾਣ।
Read More: CM ਨਾਇਬ ਸੈਣੀ ਵੱਲੋਂ ਔਰਤਾਂ ਨੂੰ ਲਾਡੋ ਲਕਸ਼ਮੀ ਯੋਜਨਾ ਤਹਿਤ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ




