ਦੇਸ਼, 12 ਅਗਸਤ 2026: Tata Sons chairman resigns: ਟਾਟਾ ਗਰੁੱਪ ਨਾਲ ਸਬੰਧਤ ਇਸ ਸਮੇਂ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਐਨ ਚੰਦਰਸ਼ੇਖਰਨ ਨੇ ਟਾਟਾ ਸੰਨਜ਼ ਦੇ ਚੇਅਰਮੈਨ ਵਜੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਦੁਬਾਰਾ ਨਿਯੁਕਤੀ ਦੀ ਮੰਗ ਨਹੀਂ ਕਰਨਗੇ। ਐਨ ਚੰਦਰਸ਼ੇਖਰਨ ਦਾ ਕਾਰਜਕਾਲ ਫਰਵਰੀ 2027 ‘ਚ ਖਤਮ ਹੋਵੇਗਾ।
ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ 18 ਅਗਸਤ ਨੂੰ ਕੰਪਨੀ ਦੀ ਸਾਲਾਨਾ ਆਮ ਮੀਟਿੰਗ (ਏਜੀਐਮ) ਤੋਂ ਪਹਿਲਾਂ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ। ਡਾਇਰੈਕਟਰ ਵਜੋਂ ਉਨ੍ਹਾਂ ਦੀ ਦੁਬਾਰਾ ਚੋਣ ਨੂੰ ਲੈ ਕੇ ਅਨਿਸ਼ਚਿਤਤਾ ਵਧ ਰਹੀ ਸੀ ਅਤੇ ਟਾਟਾ ਗਰੁੱਪ ਦੇ ਅੰਦਰ ਤਣਾਅ ਵਧ ਰਿਹਾ ਸੀ।
ਐਨ ਚੰਦਰਸ਼ੇਖਰਨ ਨੇ ਆਪਣੇ ਅਸਤੀਫੇ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ, “ਮੈਂ ਟਾਟਾ ਸੰਨਜ਼ ਬੋਰਡ ਨੂੰ ਸੂਚਿਤ ਕਰ ਦਿੱਤਾ ਹੈ। ਮੈਂ 20 ਫਰਵਰੀ, 2027 ਨੂੰ ਆਪਣਾ ਕਾਰਜਕਾਲ ਪੂਰਾ ਕਰਾਂਗਾ।”
ਕੰਪਨੀ ਦੇ ਇੱਕ ਨੋਟਿਸ ਦੇ ਮੁਤਾਬਕ, ਟਾਟਾ ਸੰਨਜ਼ ਦੇ ਸ਼ੇਅਰਧਾਰਕ ਨਿਰਦੇਸ਼ਕ ਵਜੋਂ ਚੰਦਰਸ਼ੇਖਰਨ ਦੀ ਮੁੜ ਨਿਯੁਕਤੀ ‘ਤੇ 18 ਅਗਸਤ ਨੂੰ AGM ਵਿੱਚ ਵੋਟਿੰਗ ਹੋਣੀ ਸੀ। ਇਹ ਅਨਿਸ਼ਚਿਤਤਾ ਚੰਦਰਸ਼ੇਖਰਨ ਅਤੇ ਟਾਟਾ ਟਰੱਸਟ ਦੇ ਚੇਅਰਮੈਨ ਨੋਏਲ ਟਾਟਾ ਵਿਚਾਲੇ ਮਤਭੇਦਾਂ ਕਾਰਨ ਪੈਦਾ ਹੋਈ ਹੈ। ਟਾਟਾ ਸੰਨਜ਼ ਦੇ ਬੋਰਡ ਨੇ ਫਰਵਰੀ ਵਿੱਚ ਚੰਦਰਸ਼ੇਖਰਨ ਦੀ ਚੇਅਰਮੈਨ ਵਜੋਂ ਮੁੜ ਨਿਯੁਕਤੀ ‘ਤੇ ਫੈਸਲਾ ਮੁਲਤਵੀ ਕਰ ਦਿੱਤਾ ਸੀ ਜਦੋਂ ਨੋਏਲ ਟਾਟਾ ਨੇ ਸਮੂਹ ਦੇ ਕੁਝ ਨਵੇਂ ਕਾਰੋਬਾਰਾਂ ਦੇ ਪ੍ਰਦਰਸ਼ਨ ‘ਤੇ ਸਵਾਲ ਉਠਾਏ ਸਨ।
Read More: Hurun Report: ਮੁਕੇਸ਼ ਅੰਬਾਨੀ ਦਾ ਪਰਿਵਾਰ ਭਾਰਤ ਦਾ ਸਭ ਤੋਂ ਅਮੀਰ ਕਾਰੋਬਾਰੀ ਪਰਿਵਾਰ ਬਣਿਆ




