ਪੀਆਰਟੀਸੀ ਦੀ ਤ੍ਰਿਪੜੀ ਤੋਂ ਰਾਜਪੁਰਾ ਤੱਕ ਸਿੱਧੀ ਬੱਸ ਸੇਵਾ ਸ਼ੁਰੂ: ਚੇਅਰਮੈਨ ਹਰਪਾਲ ਜੁਨੇਜਾ

ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਅਤੇ ਇਲਾਕਾ ਨਿਵਾਸੀਆਂ ਨੇ ਮਾਨ ਸਰਕਾਰ ਦਾ ਧੰਨਵਾਦ ਕੀਤਾ

ਪਟਿਆਲਾ 30 ਜੁਲਾਈ 2026: ਤ੍ਰਿਪੜੀ ਖੇਤਰ ਦੇ ਨਿਵਾਸੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਅੱਜ ਤ੍ਰਿਪੜੀ ਤੋਂ ਰਾਜਪੁਰਾ ਤੱਕ ਪੀਆਰਟੀਸੀ ਦੀ ਨਵੀਂ ਸਿੱਧੀ ਬੱਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਜਨਤਾ ਨੂੰ ਸਮਰਪਿਤ ਕੀਤਾ।

ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ, ਤ੍ਰਿਪੜੀ ਅਤੇ ਸਥਾਨਕ ਨਿਵਾਸੀਆਂ ਨੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੂੰ ਤ੍ਰਿਪੜੀ ਤੋਂ ਰਾਜਪੁਰਾ ਤੱਕ ਸਿੱਧੀ ਬੱਸ ਸੇਵਾ ਲਈ ਇੱਕ ਮੰਗ ਪੇਸ਼ ਕੀਤੀ। ਜਨਤਕ ਸਹੂਲਤ ਨੂੰ ਤਰਜੀਹ ਦਿੰਦੇ ਹੋਏ, ਚੇਅਰਮੈਨ ਜੁਨੇਜਾ ਨੇ ਇਸ ਮੰਗ ‘ਤੇ ਤੁਰੰਤ ਕਾਰਵਾਈ ਕੀਤੀ ਅਤੇ ਅੱਜ ਬੱਸ ਸੇਵਾ ਦਾ ਰਸਮੀ ਉਦਘਾਟਨ ਕੀਤਾ।

ਇਸ ਮੌਕੇ ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਦੇ ਨੁਮਾਇੰਦਿਆਂ ਅਤੇ ਸਥਾਨਕ ਆਗੂਆਂ ਨੇ ਚੇਅਰਮੈਨ ਹਰਪਾਲ ਜੁਨੇਜਾ ਅਤੇ ਐਡਵੋਕੇਟ ਰਾਹੁਲ ਸੈਣੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਬੱਸ ਸੇਵਾ ਦੀ ਸ਼ੁਰੂਆਤ ਨਾਲ ਤ੍ਰਿਪੜੀ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿਦਿਆਰਥੀਆਂ, ਕੰਮ ਕਰਨ ਵਾਲੇ ਕਰਮਚਾਰੀਆਂ, ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਬੇਲੋੜੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇਗਾ।

ਇਸ ਮੌਕੇ ਪਟਿਆਲਾ ਡਿੱਪੂ ਦੇ ਜਨਰਲ ਮੈਨੇਜਰ ਜਤਿੰਦਰਪਾਲ ਸਿੰਘ ਗਰੇਵਾਲ, ਰਵਿੰਦਰਪਾਲ ਸਿੰਘ ਲਾਂਬਾ (ਜ਼ਿਲ੍ਹਾ ਮੀਡੀਆ ਇੰਚਾਰਜ), ਮੋਹਿਤ ਕੁਕਰੇਜਾ (ਜ਼ਿਲ੍ਹਾ ਸ਼ੋਸ਼ਲ ਮੀਡੀਆ ਇੰਚਾਰਜ), ਦੀਪਕ ਮਿੱਤਲ (ਬਲਾਕ ਪ੍ਰਧਾਨ), ਭੁਪਿੰਦਰ ਸਿੰਘ (ਬਲਾਕ ਪ੍ਰਧਾਨ), ਕੌਂਸਲਰ ਦਵਿੰਦਰ ਕੌਰ, ਰਵਿੰਦਰ ਸਿੰਘ ਰਵੀ, ਸ਼ਿਵਰਾਜ ਸਿੰਘ ਨੇਹੜਾ, ਸ਼ੰਕਰ ਸਿੰਘ, ਛੰਭੜਾ, ਸ਼ੰਕਰ ਸਮੇਤ ਹਾਜ਼ਰ ਸਨ। ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਦੀ ਤਰਫੋਂ ਚਿੰਟੂ ਨਾਸਰਾ, ਰਾਹੁਲ ਮਹਿਤਾ, ਸਿਮਰਨ ਗਰੇਵਾਲ, ਪੀਯੂਸ਼ ਰਾਣਾ, ਪ੍ਰੇਮ ਮਲਹੋਤਰਾ, ਯਸ਼ ਕਾਲੜਾ, ਰਾਮ ਪ੍ਰਕਾਸ਼, ਆਸ਼ਾ ਬਿੰਦੀ, ਮਨੋਜ ਰਾਜਨ, ਸੋਰੀ ਲਾਲ ਅਤੇ ਰਾਕੇਸ਼ ਕੁਮਾਰ ਵੀ ਹਾਜ਼ਰ ਸਨ।

Read More: ਅਗਲੇ ਮਹੀਨੇ PRTC ਦੇ ਫਲੀਟ ‘ਚ 254 ਆਮ ਤੇ 100 ਮਿੰਨੀ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ: CM ਮਾਨ

ਵਿਦੇਸ਼

Scroll to Top