ਸਮੀਰ ਪਾਲ

ਹਰਿਆਣਾ ਸਰਕਾਰ ਵੱਲੋਂ ਸਮੀਰ ਪਾਲ ਨੂੰ ਕੁਆਲਿਟੀ ਐਸ਼ੋਰੈਂਸ ਅਥਾਰਟੀ ਦੇ ਚੇਅਰਪਰਸਨ ਨਿਯੁਕਤ

ਹਰਿਆਣਾ, 24 ਜੁਲਾਈ 2026: ਹਰਿਆਣਾ ਸਰਕਾਰ ਨੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਸਮੀਰ ਪਾਲ ਸਰੋ ਨੂੰ ਕੁਆਲਿਟੀ ਐਸ਼ੋਰੈਂਸ ਅਥਾਰਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਹੈ। ਇਸ ਸਬੰਧ ‘ਚ ਸੂਬਾ ਸਰਕਾਰ ਵੱਲੋਂ ਅੱਜ ਹੁਕਮ ਜਾਰੀ ਕੀਤੇ ਗਏ ਹਨ। ਸਮੀਰ ਪਾਲ ਹਰਿਆਣਾ ਕੈਡਰ ਦੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਰਹਿ ਚੁੱਕੇ ਹਨ। ਪ੍ਰਸ਼ਾਸਨਿਕ ਖੇਤਰ ਵਿੱਚ ਉਨ੍ਹਾਂ ਦੇ ਲੰਬੇ ਅਤੇ ਵਿਆਪਕ ਤਜ਼ਰਬੇ ਨੂੰ ਵੇਖਦਿਆਂ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

ਕੁਆਲਿਟੀ ਐਸ਼ੋਰੈਂਸ ਅਥਾਰਟੀ ਦਾ ਮੁੱਖ ਉਦੇਸ਼ ਸਰਕਾਰੀ ਵਿਭਾਗਾਂ, ਬੋਰਡਾਂ, ਨਿਗਮਾਂ ਅਤੇ ਵੱਖ-ਵੱਖ ਭਲਾਈ ਯੋਜਨਾਵਾਂ ‘ਚ ਗੁਣਵੱਤਾ ਦੇ ਮਿਆਰਾਂ ਦੀ ਨਿਗਰਾਨੀ, ਮੁਲਾਂਕਣ ਅਤੇ ਸੁਧਾਰ ਯਕੀਨੀ ਬਣਾਉਣਾ ਹੈ। ਇਸ ਦੇ ਨਾਲ ਹੀ ਅਥਾਰਟੀ ਪਾਰਦਰਸ਼ਤਾ, ਜਵਾਬਦੇਹੀ ਅਤੇ ਜਨਤਕ ਸੇਵਾਵਾਂ ਦੀ ਗੁਣਵੱਤਾ ‘ਚ ਸੁਧਾਰ ਲਈ ਕੰਮ ਕਰਦੀ ਹੈ।

Read More: ਦਾਦਾ ਲਖਮੀਚੰਦ ਹਰਿਆਣਾ ਦੀ ਆਤਮਾ ਤੇ ਸਾਡੇ ਲੋਕ ਸੱਭਿਆਚਾਰ ਦੀ ਅਮਰ ਆਵਾਜ਼ ਹਨ: ਨਾਇਬ ਸਿੰਘ ਸੈਣੀ

ਵਿਦੇਸ਼

Scroll to Top