IND ਬਨਾਮ ZIM

IND ਬਨਾਮ ZIM: ਭਾਰਤ ਨੇ ਜ਼ਿੰਬਾਬਵੇ ਖ਼ਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਅਸ਼ੋਕ ਸ਼ਰਮਾ ਦਾ ਡੈਬਿਊ ਮੈਚ

ਸਪੋਰਟਸ, 23 ਜੁਲਾਈ 2026: IND ਬਨਾਮ ZIM: ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਹਰਾਰੇ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਸ਼ਾਮ 4:30 ਵਜੇ ਸ਼ੁਰੂ ਹੋਵੇਗਾ।

ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਤੇਜ਼ ਗੇਂਦਬਾਜ਼ ਅਸ਼ੋਕ ਸ਼ਰਮਾ ਅੱਜ ਆਪਣਾ ਅੰਤਰਰਾਸ਼ਟਰੀ ਡੈਬਿਊ ਕਰ ਰਿਹਾ ਹੈ। ਭਾਰਤ ਨੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਇੱਕ ਵੀ ਮੈਚ ਨਹੀਂ ਜਿੱਤਿਆ ਹੈ। ਭਾਰਤ ਦੀ ਟੀਮ ਨੇ ਇੰਗਲੈਂਡ ਅਤੇ ਆਇਰਲੈਂਡ ‘ਚ ਸੱਤ ਟੀ-20 ਮੈਚਾਂ ‘ਚੋਂ ਛੇ ਹਾਰੇ ਹਨ, ਇੱਕ ਮੈਚ ਡਰਾਅ ‘ਚ ਖਤਮ ਹੋਇਆ ਹੈ।

ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ

ਭਾਰਤ: ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਪ੍ਰਿੰਸ ਯਾਦਵ, ਮਯੰਕ ਯਾਦਵ ਅਤੇ ਅਸ਼ੋਕ ਸ਼ਰਮਾ।

ਜ਼ਿੰਬਾਬਵੇ: ਬ੍ਰਾਇਨ ਬੇਨੇਟ,ਤਾਦੀਵਾਨਾਸ਼ੇ ਮਾਰੂਮਾਨੀ, ਬੇਨ ਕੁਰਨ, ਡਿਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਰਿਆਨ ਬਰਲ, ਵੇਸਲੇ ਮਧਵੇਰੇ, ਬ੍ਰੈਡ ਇਵਾਨਸ, ਨਿਊਮੈਨ ਨਿਆਮਹੂਰੀ, ਰਿਚਰਡ ਨਗਾਰਵਾ ਅਤੇ ਬਲੇਸਿੰਗ ਮੁਜ਼ਾਰਬਾਨੀ।

Read More: IND ਬਨਾਮ ZIM: ਭਾਰਤ ਤੇ ਜ਼ਿੰਬਾਬਵੇ ਵਿਚਾਲੇ ਅੱਜ ਪਹਿਲਾ ਟੀ-20, ਜਾਣੋ ਪਿੱਚ ਰਿਪੋਰਟ

ਵਿਦੇਸ਼

Scroll to Top