Punjab IAS Transfers

IAS Transfers: ਪੰਜਾਬ ਸਰਕਾਰ ਵੱਲੋਂ 3 IAS ਅਫ਼ਸਰਾਂ ਦੇ ਤਬਾਦਲੇ

ਚੰਡੀਗੜ੍ਹ, 13 ਜੂਨ, 2026: ਪੰਜਾਬ ਸਰਕਾਰ ਨੇ ਤਬਾਦਲੇ ਕਰਕੇ ਲੁਧਿਆਣਾ ਸ਼ਹਿਰ ਦੇ ਪ੍ਰਸ਼ਾਸਕੀ ਪ੍ਰਣਾਲੀ ‘ਚ ਇੱਕ ਵੱਡਾ ਬਦਲਾਅ ਕੀਤਾ ਹੈ। ਲੁਧਿਆਣਾ ਨਗਰ ਨਿਗਮ ਦੀ ਵਾਗਡੋਰ ਹੁਣ ਨਵੇਂ ਹੱਥਾਂ ‘ਚ ਸੌਂਪ ਦਿੱਤੀ ਗਈ ਹੈ। ਤਾਜ਼ਾ ਸਰਕਾਰੀ ਹੁਕਮਾਂ ਮੁਤਾਬਕ, 2020 ਬੈਚ ਦੇ ਆਈਏਐਸ ਅਧਿਕਾਰੀ ਓਜਸਵੀ ਨੂੰ ਲੁਧਿਆਣਾ ਦਾ ਨਵਾਂ ਨਗਰ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਅੱਜ, 13 ਜੂਨ, 2026 ਨੂੰ ਜਾਰੀ ਕੀਤੇ ਅਧਿਕਾਰਤ ਹੁਕਮਾਂ ਮੁਤਾਬਕ, ਆਈਏਐਸ ਅਧਿਕਾਰੀ ਨੀਰੂ ਕਤਿਆਲ ਗੁਪਤਾ (2016 ਬੈਚ), ਜੋ ਪਹਿਲਾਂ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਵਜੋਂ ਸੇਵਾ ਨਿਭਾ ਰਹੀ ਸੀ, ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੁਣ ‘ਵਿਸ਼ੇਸ਼ ਸਕੱਤਰ, ਆਮ ਪ੍ਰਸ਼ਾਸਨ ਅਤੇ ਤਾਲਮੇਲ’ ਦਾ ਨਵਾਂ ਚਾਰਜ ਸੌਂਪਿਆ ਗਿਆ ਹੈ।

Read more: ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਨਾਲ ਵਧੇਰੇ ਸਮਾਂ ਬਿਤਾਉਣ ਦੀ ਅਪੀਲ

ਵਿਦੇਸ਼

Scroll to Top