Karnataka Election 2026

ਚੋਣ ਕਮਿਸ਼ਨ ਵੱਲੋਂ ਕਰਨਾਟਕ ਦੀਆਂ 4 ਰਾਜ ਸਭਾ ਤੇ 7 ਵਿਧਾਨ ਪ੍ਰੀਸ਼ਦ ਸੀਟਾਂ ਲਈ ਚੋਣਾਂ ਦਾ ਐਲਾਨ

ਹਰਿਆਣਾ, 01 ਜੂਨ 2026: ਭਾਰਤੀ ਚੋਣ ਕਮਿਸ਼ਨ ਨੇ ਕਰਨਾਟਕ ਤੋਂ ਚਾਰ ਰਾਜ ਸਭਾ ਸੀਟਾਂ ਅਤੇ ਸੱਤ ਵਿਧਾਨ ਪ੍ਰੀਸ਼ਦ (MLC) ਸੀਟਾਂ ਲਈ ਚੋਣ ਪ੍ਰਕਿਰਿਆ ਸੋਮਵਾਰ ਨੂੰ ਸ਼ੁਰੂ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਵੋਟਿੰਗ 18 ਜੂਨ ਨੂੰ ਰਾਜ ਵਿਧਾਨ ਸਭਾ ਕੰਪਲੈਕਸ ਦੇ ਵਿਧਾਨ ਸੌਧਾ ਵਿਖੇ ਹੋਵੇਗੀ। ਕਰਨਾਟਕ ਵਿਧਾਨ ਸਭਾ ਦੇ ਮੈਂਬਰ ਇਨ੍ਹਾਂ ਚੋਣਾਂ ‘ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

ਰਾਜ ਸਭਾ ਚੋਣਾਂ ਭਾਜਪਾ ਦੇ ਏਰਨਾ ਕਡਾਡੀ ਅਤੇ ਨਾਰਾਇਣ ਕੋਰਗੱਪਾ, ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਅਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਕਾਰਜਕਾਲ 25 ਜੂਨ ਨੂੰ ਖਤਮ ਹੋਣ ਕਾਰਨ ਹੋ ਰਹੀਆਂ ਹਨ।

ਸੱਤ ਵਿਧਾਨ ਪ੍ਰੀਸ਼ਦ ਸੀਟਾਂ ਲਈ ਚੋਣਾਂ ਵਿਧਾਇਕਾਂ ਦੁਆਰਾ ਚੁਣੇ ਮੈਂਬਰਾਂ ਦੇ ਕਾਰਜਕਾਲ 30 ਜੂਨ ਨੂੰ ਖਤਮ ਹੋਣ ਕਾਰਨ ਹੋ ਰਹੀਆਂ ਹਨ। ਇਨ੍ਹਾਂ ‘ਚ ਕਾਂਗਰਸ ਤੋਂ ਗੋਵਿੰਦ ਰਾਜੂ, ਨਸੀਰ ਅਹਿਮਦ, ਟਿੱਪਨੱਪਾ ਅਤੇ ਬੀਕੇ ਹਰੀਪ੍ਰਸਾਦ ਅਤੇ ਭਾਜਪਾ ਤੋਂ ਐਨ ਨਾਗਰਾਜ (MTB), ਪ੍ਰਤਾਪ ਸਿਮਹਾ ਨਾਇਕ ਅਤੇ ਸੁਨੀਲ ਵਲਿਆਪੁਰ ਸ਼ਾਮਲ ਹਨ।

ਚੋਣ ਸ਼ਡਿਊਲ ਦੇ ਮੁਤਾਬਕ, ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 8 ਜੂਨ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 9 ਜੂਨ ਨੂੰ ਹੋਵੇਗੀ | ਇਸਦੇ ਉਮੀਦਵਾਰ 11 ਜੂਨ ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। ਵੋਟਿੰਗ ਅਤੇ ਗਿਣਤੀ ਦੋਵੇਂ 18 ਜੂਨ ਨੂੰ ਹੋਣਗੇ।

ਵਿਧਾਨ ਸਭਾ ‘ਚ ਆਪਣੀ ਮੌਜੂਦਾ ਤਾਕਤ ਨੂੰ ਦੇਖਦੇ ਹੋਏ, ਸੱਤਾਧਾਰੀ ਕਾਂਗਰਸ ਨੂੰ ਰਾਜ ਸਭਾ ਦੀਆਂ ਚਾਰ ਸੀਟਾਂ ‘ਚੋਂ ਤਿੰਨ ਅਤੇ ਵਿਧਾਨ ਪ੍ਰੀਸ਼ਦ ਦੀਆਂ ਸੱਤ ਸੀਟਾਂ ‘ਚੋਂ ਪੰਜ ਜਿੱਤਣ ਦਾ ਅਨੁਮਾਨ ਹੈ। ਹਾਲਾਂਕਿ, ਰਾਜਨੀਤਿਕ ਧਿਆਨ ਇਸ ਗੱਲ ‘ਤੇ ਕੇਂਦ੍ਰਿਤ ਹੈ ਕਿ ਕੀ ਭਾਜਪਾ ਅਤੇ ਜਨਤਾ ਦਲ (ਐਸ) ਗੱਠਜੋੜ ਇਨ੍ਹਾਂ ਚੋਣਾਂ ਵਿੱਚ ਇੱਕ ਸਾਂਝਾ ਉਮੀਦਵਾਰ ਖੜ੍ਹਾ ਕਰੇਗਾ।

Read More: ਤ੍ਰਿਣਮੂਲ ਕਾਂਗਰਸ ਨੇ ਆਪਣੇ ਦੋ ਵਿਧਾਇਕਾਂ ਨੂੰ ਪਾਰਟੀ ਤੋਂ ਕੱਢਿਆ ਬਾਹਰ

ਵਿਦੇਸ਼

Scroll to Top