IPL 2026 Awards Full List

IPL 2026 Awards Full List: ਆਈਪੀਐਲ 2026 ‘ਚ ਪੁਰਸਕਾਰ ਜੇਤੂ ਖਿਡਾਰੀਆਂ ਦੀ ਪੂਰੀ ਸੂਚੀ

ਸਪੋਰਟਸ, 01 ਜੂਨ 2026: IPL 2026 Awards Full List: ਰਾਇਲ ਚੈਲੇਂਜਰਜ਼ ਬੰਗਲੁਰੂ (RCB) ਨੇ ਆਈਪੀਐਲ 2026 ਦੇ ਫਾਈਨਲ ‘ਚ ਗੁਜਰਾਤ ਟਾਈਟਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਜਿੱਤਿਆ ਹੈ । ਪਿਛਲੇ ਸੀਜ਼ਨ ‘ਚ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣੀ ਆਰਸੀਬੀ ਨੇ ਇਸ ਵਾਰ ਸਫਲਤਾਪੂਰਵਕ ਖ਼ਿਤਾਬ ਦਾ ਬਚਾਅ ਕੀਤਾ ਹੈ|

ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਫਾਈਨਲ ਮੈਚ ‘ਚ ਗੁਜਰਾਤ ਟਾਈਟਨਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਟੀਮ ਨੇ ਨਿਰਧਾਰਤ 20 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 155 ਦੌੜਾਂ ਬਣਾਈਆਂ। ਗੁਜਰਾਤ ਲਈ ਵਾਸ਼ਿੰਗਟਨ ਸੁੰਦਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ, ਨਾਬਾਦ ਅਰਧ ਸੈਂਕੜਾ ਲਗਾ ਕੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਣ ਵਿੱਚ ਮੱਦਦ ਕੀਤੀ। 156 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਆਰਸੀਬੀ ਨੇ ਸਥਿਰ ਸ਼ੁਰੂਆਤ ਕੀਤੀ। ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇੱਕ ਜ਼ਿੰਮੇਵਾਰ ਪਾਰੀ ਖੇਡੀ, ਅਰਧ ਸੈਂਕੜਾ ਲਗਾ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਆਰਸੀਬੀ ਨੇ 18 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 161 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ।

ਜੇਤੂ ਆਰਸੀਬੀ ਨੂੰ ₹20 ਕਰੋੜ ਦੀ ਇਨਾਮੀ ਰਾਸ਼ੀ ਮਿਲੀ। ਜੇਤੂ ਟੀਮ ਨੂੰ ਪਿਛਲੀ ਵਾਰ ਵੀ ਇਹੀ ਰਕਮ ਮਿਲੀ ਸੀ। ਇਸ ਦੌਰਾਨ, ਉਪ ਜੇਤੂ ਗੁਜਰਾਤ ਟਾਈਟਨਸ ਨੂੰ ₹12.50 ਕਰੋੜ ਦੀ ਇਨਾਮੀ ਰਾਸ਼ੀ ਮਿਲੀ। ਇਸ ਤੋਂ ਇਲਾਵਾ, ਟੀਮ ਸਟਾਫ ਨੂੰ ਸੀਮਤ ਐਡੀਸ਼ਨ ਘੜੀਆਂ ਦਿੱਤੀਆਂ ਗਈਆਂ।

ਆਈਪੀਐਲ 2026 ‘ਚ ਪੁਰਸਕਾਰ ਜੇਤੂਆਂ ਦੀ ਪੂਰੀ ਸੂਚੀ (IPL 2026 Awards Full List)

ਫਾਈਨਲ ਦਾ ਸੁਪਰ ਸਟ੍ਰਾਈਕਰ: ਵੈਂਕਟੇਸ਼ ਅਈਅਰ (ਇਨਾਮ 1 ਲੱਖ ਰੁਪਏ)
ਫਾਈਨਲ ਦੇ ਸੁਪਰ ਸਿਕਸ: ਵਿਰਾਟ ਕੋਹਲੀ (ਇਨਾਮ 1 ਲੱਖ ਰੁਪਏ)
ਫਾਈਨਲ ਦੇ ਆਨ ਦ ਗੋ 4s: ਵਿਰਾਟ ਕੋਹਲੀ (ਇਨਾਮ 1 ਲੱਖ ਰੁਪਏ)
ਫਾਈਨਲ ਦੇ ਗ੍ਰੀਨ ਡੌਟ ਬਾਲ: ਭੁਵਨੇਸ਼ਵਰ ਕੁਮਾਰ (ਇਨਾਮ 1 ਲੱਖ ਰੁਪਏ)
ਪਲੇਅਰ ਆਫ ਦਿ ਮੈਚ (ਫਾਈਨਲ): ਵਿਰਾਟ ਕੋਹਲੀ (ਇਨਾਮ 5 ਲੱਖ ਰੁਪਏ)
ਸੀਜ਼ਨ ਦਾ ਉੱਭਰਦਾ ਖਿਡਾਰੀ: ਵੈਭਵ ਸੂਰਿਆਵੰਸ਼ੀ (ਇਨਾਮ 5 ਲੱਖ ਰੁਪਏ)
ਸੀਜ਼ਨ ਦਾ ਸੁਪਰ ਸਟ੍ਰਾਈਕਰ ਕਾਰ: ਵੈਭਵ ਸੂਰਿਆਵੰਸ਼ੀ
ਸੀਜ਼ਨ ਦੇ ਸੁਪਰ ਸਿਕਸ: ਵੈਭਵ ਸੂਰਿਆਵੰਸ਼ੀ (ਇਨਾਮ 10 ਲੱਖ ਰੁਪਏ)
ਸੀਜ਼ਨ ਦੇ ਆਨ ਦ ਗੋ 4s: ਸਾਈ ਸੁਦਰਸ਼ਨ (ਇਨਾਮ 10 ਲੱਖ ਰੁਪਏ)
ਸੀਜ਼ਨ ਦੇ ਗ੍ਰੀਨ ਡੌਟ ਬਾਲ: ਮੁਹੰਮਦ ਸਿਰਾਜ (ਇਨਾਮ 10 ਲੱਖ ਰੁਪਏ)
ਸੀਜ਼ਨ ਦਾ ਕੈਚ: ਮਨੀਸ਼ ਪਾਂਡੇ (ਇਨਾਮ 10 ਲੱਖ ਰੁਪਏ)
ਫੇਅਰ ਪਲੇ ਐਵਾਰਡ ਟਰਾਫੀ: ਪੰਜਾਬ ਕਿੰਗਜ਼
ਪਰਪਲ ਕੈਪ: ਕਾਗੀਸੋ ਰਬਾਡਾ (ਇਨਾਮ 10 ਲੱਖ ਰੁਪਏ)
ਔਰੇਂਜ ਕੈਪ: ਵੈਭਵ ਸੂਰਿਆਵੰਸ਼ੀ (ਇਨਾਮ 10 ਲੱਖ ਰੁਪਏ)
ਮੋਸਟ ਵੈਲਿਊਏਬਲ ਪਲੇਅਰ: ਵੈਭਵ ਸੂਰਿਆਵੰਸ਼ੀ (ਇਨਾਮ 15 ਲੱਖ ਰੁਪਏ)
ਪਿੱਚ ਅਤੇ ਗਰਾਊਂਡ ਐਵਾਰਡ (ਪੰਜ ਜਾਂ ਵੱਧ ਮੈਚ) ਮੇਜ਼ਬਾਨ) ₹50 ਲੱਖ ਈਡਨ ਗਾਰਡਨ (ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ)
ਪਿੱਚ ਅਤੇ ਗਰਾਊਂਡ ਐਵਾਰਡ (ਚਾਰ ਜਾਂ ਘੱਟ ਮੈਚਾਂ ਦੀ ਮੇਜ਼ਬਾਨੀ) ₹25 ਲੱਖ ਧਰਮਸ਼ਾਲਾ (ਹਿਮਾਚਲ ਕ੍ਰਿਕਟ ਐਸੋਸੀਏਸ਼ਨ)

ਆਈਪੀਐਲ ਔਰੇਂਜ ਕੈਪ: ਇਹ ਪੁਰਸਕਾਰ ਉਸ ਬੱਲੇਬਾਜ਼ ਨੂੰ ਦਿੱਤਾ ਜਾਂਦਾ ਹੈ ਜੋ ਪੂਰੇ ਆਈਪੀਐਲ ਸੀਜ਼ਨ ਦੌਰਾਨ ਸਭ ਤੋਂ ਵੱਧ ਦੌੜਾਂ ਬਣਾਉਂਦਾ ਹੈ।

ਆਈਪੀਐਲ ਪਰਪਲ ਕੈਪ: ਇਹ ਪੁਰਸਕਾਰ ਉਸ ਗੇਂਦਬਾਜ਼ ਨੂੰ ਦਿੱਤਾ ਜਾਂਦਾ ਹੈ ਜੋ ਪੂਰੇ ਆਈਪੀਐਲ ਸੀਜ਼ਨ ਦੌਰਾਨ ਸਭ ਤੋਂ ਵੱਧ ਵਿਕਟਾਂ ਲੈਂਦਾ ਹੈ।

ਫੇਅਰ ਪਲੇ ਐਵਾਰਡ : ਇਹ ਪੁਰਸਕਾਰ ਉਸ ਟੀਮ ਨੂੰ ਦਿੱਤਾ ਜਾਂਦਾ ਹੈ ਜਿਸਨੇ ਪੂਰੇ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ ਅਨੁਸ਼ਾਸਨ ਨਾਲ ਖੇਡਿਆ ਹੈ।

ਸਭ ਤੋਂ ਕੀਮਤੀ ਖਿਡਾਰੀ: ਇਹ ਪੁਰਸਕਾਰ ਉਸ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜਿਸਨੇ ਪੂਰੇ ਆਈਪੀਐਲ ਸੀਜ਼ਨ ਦੌਰਾਨ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਸੀਜ਼ਨ ਦਾ ਉੱਭਰਦਾ ਖਿਡਾਰੀ: ਇਹ ਪੁਰਸਕਾਰ ਸੀਜ਼ਨ ਦੇ ਉੱਭਰਦੇ ਸਿਤਾਰੇ ਨੂੰ ਦਿੱਤਾ ਜਾਂਦਾ ਹੈ।

Read More: ਵੈਭਵ ਸੂਰਿਆਵੰਸ਼ੀ ਨੇ ਆਈਪੀਐਲ 2026 ਸੀਜ਼ਨ ‘ਚ ਜਿੱਤੇ 5 ਵੱਡੇ ਪੁਰਸਕਾਰ

ਵਿਦੇਸ਼

Scroll to Top