ਦੇਸ਼, 30 ਮਈ 2026: ਹਰਿਆਣਾ ਦੀ ਓਲੰਪਿਕ ਭਲਵਾਨ ਵਿਨੇਸ਼ ਫੋਗਾਟ ਸ਼ਨੀਵਾਰ ਨੂੰ 2026 ਏਸ਼ੀਆਈ ਖੇਡਾਂ ਲਈ ਚੋਣ ਟ੍ਰਾਇਲਾਂ ‘ਚ ਹਿੱਸਾ ਲੈਣ ਲਈ ਸਟੇਡੀਅਮ ਪਹੁੰਚੀ। ਕੁਸ਼ਤੀ ਫੈਡਰੇਸ਼ਨ ਨਾਲ ਚੱਲ ਰਹੇ ਵਿਵਾਦ ਕਾਰਨ, ਇੰਦਰਾ ਗਾਂਧੀ ਸਟੇਡੀਅਮ ਅਤੇ ਟ੍ਰਾਇਲ ਖੇਤਰ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਦਾਖਲ ਹੁੰਦੇ ਸਮੇਂ ਵਿਨੇਸ਼ ਫੋਗਾਟ ਅਤੇ ਉਸਦੇ ਪਤੀ, ਸੋਮਵੀਰ ਰਾਠੀ ਦੀ ਸਟੇਡੀਅਮ ਦੇ ਗੇਟ ਨੰਬਰ 18 ‘ਤੇ ਸੁਰੱਖਿਆ ਕਰਮਚਾਰੀਆਂ ਨਾਲ ਬਹਿਸ ਹੋਈ। ਹਾਲਾਂਕਿ, ਉਨ੍ਹਾਂ ਨੂੰ ਬਾਅਦ ‘ਚ ਦਾਖਲਾ ਦੇ ਦਿੱਤਾ ਗਿਆ। ਇਸ ਤੋਂ ਬਾਅਦ, ਵਿਨੇਸ਼ ਫੋਗਾਟ ਦੀਆਂ ਫੋਟੋਆਂ ਸਾਹਮਣੇ ਆਈਆਂ, ਜਿਸ ‘ਚ ਉਹ ਮੈਟ ‘ਤੇ ਕਦਮ ਰੱਖਣ ਤੋਂ ਪਹਿਲਾਂ ਆਪਣੇ ਕੋਚ ਅਤੇ ਸਹਾਇਕ ਸਟਾਫ ਨਾਲ ਰਣਨੀਤੀ ਬਣਾਉਂਦੇ ਅਤੇ ਵਾਰਮ ਅੱਪ ਕਰਦੇ ਹੋਏ ਦਿਖਾਈ ਦੇ ਰਹੀ ਹੈ।
ਵਿਨੇਸ਼ ਨੇ 53 ਕਿਲੋਗ੍ਰਾਮ ਭਾਰ ਟੈਸਟ ਪਾਸ ਕਰ ਲਿਆ ਹੈ। ਉਸਦਾ ਪਹਿਲਾ ਮੁਕਾਬਲਾ ਹਰਿਆਣਾ ਦੀ ਜੋਤੀ ਵਿਰੁੱਧ ਹੋਵੇਗਾ। ਫੈਡਰੇਸ਼ਨ ਦੁਆਰਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੀ, ਸੁਪਰੀਮ ਕੋਰਟ ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ਏਸ਼ੀਆਈ ਖੇਡਾਂ ਦੇ ਟ੍ਰਾਇਲਾਂ ‘ਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਸੀ। 28 ਮਈ ਨੂੰ ਕੁਸ਼ਤੀ ਫੈਡਰੇਸ਼ਨ ਆਫ਼ ਇੰਡੀਆ (WFI) ਨੇ ਫੋਗਾਟ ਦੇ ਟਰਾਇਲਾਂ ਨੂੰ ਰੋਕਣ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸਨੂੰ ਜਸਟਿਸ ਪੀਐਸ ਨਰਸਿਮਹਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਰੱਦ ਕਰ ਦਿੱਤਾ ਸੀ।
ਵਿਨੇਸ਼ ਫੋਗਾਟ ਨੂੰ 53 ਕਿਲੋਗ੍ਰਾਮ ਭਾਰ ਵਰਗ ‘ਚ ਰੱਖਿਆ ਗਿਆ ਹੈ। ਇਸ ਸਬੰਧੀ ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ ਇੱਕ ਰਸਮੀ ਬਿਆਨ ਵੀ ਜਾਰੀ ਕੀਤਾ ਗਿਆ ਹੈ। ਲਿਖਿਆ ਹੈ – ਵਿਨੇਸ਼ ਫੋਗਾਟ ਸਮੇਤ ਸਾਰੇ ਯੋਗ ਭਲਵਾਨਾਂ ਏਸ਼ੀਅਨ ਖੇਡਾਂ ਦੇ ਚੋਣ ਟਰਾਇਲਾਂ ਲਈ ਤੋਲਣ ਲਈ ਹਾਜ਼ਰ ਹੋਏ ਅਤੇ ਜ਼ਰੂਰੀ ਰਸਮਾਂ ਪੂਰੀਆਂ ਕੀਤੀਆਂ। ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ‘ਤੇ, ਚੋਣ ਟਰਾਇਲਾਂ ‘ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਵਿਨੇਸ਼ ਤੋਂ ਇਲਾਵਾ, 53 ਕਿਲੋਗ੍ਰਾਮ ਭਾਰ ਵਰਗ ‘ਚ 16 ਭਲਵਾਨ ਹਨ, ਜਿਨ੍ਹਾਂ ‘ਚ ਅਨੰਤ, ਜੂਲੀ, ਤੰਨੂ, ਤਾਨੀਆ, ਹਿਮਾਂਸ਼ੀ, ਇਸ਼ੀਕਾ, ਖੁਸ਼ੀ, ਨਿਸ਼ਾ, ਪੂਜਾ ਗਹਿਲੋਤ, ਨੀਸ਼ੂ, ਰੀਆ, ਜੋਤੀ, ਦ੍ਰਿਸ਼ਟੀ, ਸਵਾਤੀ, ਮਨਜੀਤ ਅਤੇ ਮੀਨਾਕਸ਼ੀ ਸ਼ਾਮਲ ਹਨ। ਇਨ੍ਹਾਂ ‘ਚੋਂ, ਹਰਿਆਣਾ ਦੇ ਅਨੰਤ ਪੰਘਾਲ, ਨਿਸ਼ਾ ਅਤੇ ਪੂਜਾ ਮੁੱਖ ਭਲਵਾਨ ਹਨ।
Read More: NZ ਬਨਾਮ IRE Result: ਨਿਊਜ਼ੀਲੈਂਡ ਨੇ ਇਕਲੌਤੇ ਟੈਸਟ ਮੈਚ ‘ਚ ਆਇਰਲੈਂਡ 79 ਦੌੜਾਂ ਨਾਲ ਹਰਾਇਆ




