IPL Playoffs schedule 2026

IPL Playoffs schedule: ਨਿਊ ਚੰਡੀਗੜ੍ਹ ਮੁੱਲਾਂਪੁਰ ਸਟੇਡੀਅਮ ‘ਚ ਖੇਡੇ ਜਾਣਗੇ ਐਲੀਮੀਨੇਟਰ ਤੇ ਕੁਆਲੀਫਾਇਰ ਦੇ 2 ਮੈਚ

ਸਪੋਰਟਸ, 6 ਮਈ 2026: IPL Playoffs schedule 2026: ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (PCA) ਇੱਕ ਵਾਰ ਫਿਰ ਵੱਡੇ ਕ੍ਰਿਕਟ ਮੈਚਾਂ ਦਾ ਗਵਾਹ ਬਣਨ ਲਈ ਤਿਆਰ ਹੈ। ਲਗਾਤਾਰ ਦੂਜੇ ਸਾਲ ਨਵੇਂ ਪੀਸੀਏ ਸਟੇਡੀਅਮ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਦੇ ਪਲੇਆਫ ਦੀ ਮੇਜ਼ਬਾਨੀ ਦਾ ਅਧਿਕਾਰ ਦਿੱਤਾ ਗਿਆ ਹੈ।

ਬੀਸੀਸੀਆਈ ਦੁਆਰਾ ਜਾਰੀ ਕੀਤੇ ਗਏ ਸ਼ਡਿਊਲ ਦੇ ਮੁਤਾਬਕ, ਐਲੀਮੀਨੇਟਰ ਅਤੇ ਕੁਆਲੀਫਾਇਰ 2 ਵਰਗੇ ਮਹੱਤਵਪੂਰਨ ਮੈਚ ਨਿਊ ਚੰਡੀਗੜ੍ਹ ਦੇ ਇਸ ਆਧੁਨਿਕ ਸਟੇਡੀਅਮ ‘ਚ ਖੇਡੇ ਜਾਣਗੇ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ ਪਿਛਲੇ ਸਾਲ ਇੱਥੇ ਪਲੇਆਫ ਮੈਚ ਸਫਲਤਾਪੂਰਵਕ ਕਰਵਾਏ ਗਏ ਸਨ, ਅਤੇ ਇਸ ਵਾਰ ਵੀ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਬੀਸੀਸੀਆਈ ਨੇ ਇੱਕ ਵਾਰ ਫਿਰ ਪੰਜਾਬ ‘ਚ ਆਪਣਾ ਵਿਸ਼ਵਾਸ ਜਤਾਇਆ ਹੈ। ਅਸੀਂ ਇਨ੍ਹਾਂ ਮੈਚਾਂ ਨੂੰ ਯਾਦਗਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ | ਐਲੀਮੀਨੇਟਰ ਅੰਕ ਸੂਚੀ ‘ਚ ਤੀਜੇ ਅਤੇ ਚੌਥੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਕੁਆਲੀਫਾਇਰ 2 ‘ਚ, ਕੁਆਲੀਫਾਇਰ 1 ਤੋਂ ਹਾਰਨ ਵਾਲੀ ਟੀਮ ਅਤੇ ਐਲੀਮੀਨੇਟਰ ਦੀ ਜੇਤੂ ਟੀਮ ਇੱਕ ਦੂਜੇ ਦਾ ਸਾਹਮਣਾ ਕਰੇਗੀ।

ਆਈਪੀਐਲ 2026 ਦਾ ਫਾਈਨਲ ਪਹਿਲਾਂ ਬੰਗਲੁਰੂ ‘ਚ ਹੋਣਾ ਸੀ ਪਰ ਲੌਜਿਸਟਿਕ ਕਾਰਨਾਂ ਕਰਕੇ, ਇਸਨੂੰ ਹੁਣ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਤਬਦੀਲ ਕਰ ਦਿੱਤਾ ਗਿਆ ਹੈ।

ਐਲੀਮੀਨੇਟਰ

27 ਮਈ 2026: ਨਵਾਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਨਵਾਂ ਚੰਡੀਗੜ੍ਹ (ਮੁੱਲਾਂਪੁਰ)
ਤੀਜੇ ਅਤੇ ਚੌਥੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਇੱਕ ਮੈਚ ਹੋਵੇਗਾ, ਹਾਰਨ ਵਾਲੀ ਟੀਮ ਬਾਹਰ ਹੋ ਜਾਵੇਗੀ।

ਕੁਆਲੀਫਾਇਰ 2

29 ਮਈ 2026: ਨਵਾਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਨਵਾਂ ਚੰਡੀਗੜ੍ਹ (ਮੁੱਲਾਂਪੁਰ)
ਕੁਆਲੀਫਾਇਰ 1 ਦੀ ਹਾਰਨ ਵਾਲੀ ਟੀਮ ਦਾ ਸਾਹਮਣਾ ਐਲੀਮੀਨੇਟਰ ਦੇ ਜੇਤੂ ਨਾਲ ਹੋਵੇਗਾ। ਜਿੱਤਣ ਵਾਲੀ ਟੀਮ ਫਾਈਨਲ ‘ਚ ਜਾਵੇਗੀ ਅਤੇ ਹਾਰਨ ਵਾਲੀ ਟੀਮ ਬਾਹਰ ਹੋ ਜਾਵੇਗੀ।

Read More: IPL Final 2026: ਬੰਗਲੁਰੂ ਤੋਂ ਫਾਈਨਲ ਮੈਚ ਦੀ ਮੇਜ਼ਬਾਨੀ ਖੋਹੀ, ਚੰਡੀਗੜ੍ਹ ‘ਚ ਹੋਣਗੇ 2 ਪਲੇਆਫ ਮੈਚ

ਵਿਦੇਸ਼

Scroll to Top