06 ਮਈ, 2026: ਯੂਨੀਵਰਸਲ ਇੰਸਟੀਚਿਊਟ ਆਫ ਨਰਸਿੰਗ, ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼ (UGI) ਦੇ ਅਧੀਨ “ਨਰਸਿੰਗ ਵਿੱਚ ਰਿਸਰਚ ਮੈਥਡੋਲੋਜੀ ਅਤੇ ਵਿਗਿਆਨਕ ਲਿਖਤ” ਵਿਸ਼ੇ ’ਤੇ ਇੱਕ ਦਿਵਸੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (FDP) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਨਰਸਿੰਗ ਫੈਕਲਟੀ ਅਤੇ ਵਿਦਿਆਰਥੀਆਂ ‘ਚ ਰਿਸਰਚ ਦੀ ਸਮਰੱਥਾ ਅਤੇ ਵਿਗਿਆਨਕ ਲਿਖਣ ਦੀਆਂ ਕੁਸ਼ਲਤਾਵਾਂ ਨੂੰ ਮਜ਼ਬੂਤ ਕਰਨਾ ਸੀ।
ਉਦਘਾਟਨੀ ਸੰਬੋਧਨ ਮੈਡਮ ਪੂਨਮ ਮਲਹੋਤਰਾ, ਵਾਈਸ ਪ੍ਰਿੰਸੀਪਲ, ਯੂਨੀਵਰਸਲ ਇੰਸਟੀਚਿਊਟ ਆਫ ਨਰਸਿੰਗ, ਲਾਲੜੂ ਵੱਲੋਂ ਦਿੱਤਾ, ਜਿਸ ‘ਚ ਉਨ੍ਹਾਂ ਨੇ ਸਬੂਤ-ਆਧਾਰਿਤ ਨਰਸਿੰਗ ਪ੍ਰੈਕਟਿਸ ‘ਚ ਰਿਸਰਚ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਵਿਸ਼ੇਸ਼ਗਿਆਨ ਸੈਸ਼ਨ ਮੈਡਮ ਮਨਦੀਪ ਕੌਰ, ਸੀਈਓ, ਬਿਲਡਿੰਗ ਨਰਸਿੰਗ, ਓਨਟਾਰਿਓ; ਡਾ. ਸੁਖਦੀਪ ਕੌਰ, ਐਸੋਸੀਏਟ ਪ੍ਰੋਫੈਸਰ, ਗਿਆਨ ਸਾਗਰ ਕਾਲਜ ਆਫ ਨਰਸਿੰਗ; ਡਾ. ਸ਼ਿਲਪਾ, ਹੈੱਡ ਆਫ ਡਿਪਾਰਟਮੈਂਟ, ਯੂਨੀਵਰਸਲ ਇੰਸਟੀਚਿਊਟ ਆਫ ਨਰਸਿੰਗ; ਮੈਡਮ ਮਨੀ ਧਿੰਗਰਾ, ਨਰਸਿੰਗ ਟਿਊਟਰ, ਐੱਮ.ਐੱਮ. ਕਾਲਜ ਆਫ ਨਰਸਿੰਗ, ਮੁੱਲਾਨਾ, ਅੰਬਾਲਾ; ਮੈਡਮ ਕਨਿਕਾ ਬਜਾਜ, ਅਸਿਸਟੈਂਟ ਪ੍ਰੋਫੈਸਰ, ਯੂਨੀਵਰਸਲ ਇੰਸਟੀਚਿਊਟ ਆਫ ਨਰਸਿੰਗ ਅਤੇ ਮੈਡਮ ਲੋਚਨ ਧੀਮਾਨ, ਅਸਿਸਟੈਂਟ ਪ੍ਰੋਫੈਸਰ, ਯੂਨੀਵਰਸਲ ਇੰਸਟੀਚਿਊਟ ਆਫ ਨਰਸਿੰਗ ਵੱਲੋਂ ਕਰਵਾਏ ਗਏ। ਇਨ੍ਹਾਂ ਸੈਸ਼ਨਾਂ ਵਿੱਚ ਰਿਸਰਚ ਡਿਜ਼ਾਈਨ, ਸੈਂਪਲਿੰਗ ਤਕਨੀਕਾਂ, ਡਾਟਾ ਇਕੱਠਾ ਕਰਨ ਦੇ ਢੰਗ, ਅੰਕੜਾ ਵਿਸ਼ਲੇਸ਼ਣ ਅਤੇ ਪ੍ਰਕਾਸ਼ਨ ਨੈਤਿਕਤਾ ਸਮੇਤ ਵਿਗਿਆਨਕ ਲਿਖਤ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਕਵਰ ਕੀਤਾ ।
ਇਸ ਮੌਕੇ ’ਤੇ ਯੂਜੀਆਈ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਆਪਣੇ ਸੰਦੇਸ਼ ‘ਚ ਕਿਹਾ, “ਰਿਸਰਚ ਅਤੇ ਨਵੀਨਤਾ ਗੁਣਵੱਤਾ ਭਰੀ ਸਿੱਖਿਆ ਦੇ ਮੁੱਖ ਸਤੰਭ ਹਨ। ਇਸ ਤਰ੍ਹਾਂ ਦੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਕਾਦਮਿਕ ਸ਼੍ਰੇਸ਼ਠਤਾ ਨੂੰ ਉਤਸ਼ਾਹਿਤ ਕਰਨ ਅਤੇ ਅਧਿਆਪਕਾਂ ਨੂੰ ਸਿਹਤ ਖੇਤਰ ‘ਚ ਅਰਥਪੂਰਨ ਯੋਗਦਾਨ ਦੇਣ ਲਈ ਤਿਆਰ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।”
ਯੂਜੀਆਈ ਦੀ ਮਾਨਯੋਗ ਐਗਜ਼ੈਕਿਊਟਿਵ ਡਾਇਰੈਕਟਰ ਕਨਵਲਜੀਤ ਕੌਰ ਨੇ ਵੀ ਆਪਣੇ ਸੰਦੇਸ਼ ਵਿੱਚ ਕਿਹਾ, “ਅਧਿਆਪਕਾਂ ਨੂੰ ਉੱਚ ਪੱਧਰੀ ਰਿਸਰਚ ਹੁਨਰਾਂ ਨਾਲ ਸਸ਼ਕਤ ਕਰਨਾ ਸਿੱਧੇ ਤੌਰ ’ਤੇ ਸਿੱਖਿਆ ਅਤੇ ਮਰੀਜ਼ ਸੰਭਾਲ ਦੀ ਗੁਣਵੱਤਾ ’ਤੇ ਪ੍ਰਭਾਵ ਪਾਂਦਾ ਹੈ। ਯੂਜੀਆਈ ਲਗਾਤਾਰ ਸਿੱਖਣ, ਪੇਸ਼ਾਵਰਤਾ ਅਤੇ ਅਕਾਦਮਿਕ ਵਿਕਾਸ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।”
ਪ੍ਰੋਗਰਾਮ ਦਾ ਸਮਾਪਨ ਵੈਲੇਡਿਕਟਰੀ ਸੈਸ਼ਨ ਨਾਲ ਕੀਤਾ ਗਿਆ, ਜਿਸ ‘ਚ ਪੋਸਟ-ਅਸੈਸਮੈਂਟ, ਭਾਗੀਦਾਰਾਂ ਦੀ ਪ੍ਰਤੀਕਿਰਿਆ, ਹੁਨਰ ਮੁਲਾਂਕਣ ਅਤੇ ਸਰਟੀਫਿਕੇਟ ਵੰਡ ਸ਼ਾਮਲ ਸੀ। ਅੰਤ ਵਿੱਚ ਡਾ. ਸ਼ਿਲਪਾ, ਹੈੱਡ ਆਫ ਡਿਪਾਰਟਮੈਂਟ ਅਤੇ ਐਸੋਸੀਏਟ ਪ੍ਰੋਫੈਸਰ, ਯੂਨੀਵਰਸਲ ਇੰਸਟੀਚਿਊਟ ਆਫ ਨਰਸਿੰਗ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਸਾਰੇ ਵਕਤਾਵਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਇਹ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਬਹੁਤ ਹੀ ਲਾਭਕਾਰੀ ਅਤੇ ਪ੍ਰਭਾਵਸ਼ਾਲੀ ਸਾਬਤ ਹੋਇਆ, ਜਿਸ ਨੇ ਭਾਗੀਦਾਰਾਂ ਨੂੰ ਆਧੁਨਿਕ ਨਰਸਿੰਗ ਸਿੱਖਿਆ ਅਤੇ ਪ੍ਰੈਕਟਿਸ ਲਈ ਜ਼ਰੂਰੀ ਰਿਸਰਚ ਸਮਰੱਥਾਵਾਂ ਨਾਲ ਸਜਜਿਤ ਕੀਤਾ।
Read More: ਰਿਆਤ ਬਾਹਰਾ ਯੂਨੀਵਰਸਿਟੀ ਨੇ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸਫਲਤਾਪੂਰਵਕ ਕੀਤੀ ਸਮਾਪਤ




