ਨਵੀਂ ਦਿੱਲੀ, 28 ਅਪ੍ਰੈਲ 2026: ‘ਆਪ’ ਤੋਂ ਵੱਖ ਹੋ ਕੇ ਭਾਜਪਾ ‘ਚ ਸ਼ਾਮਲ ਹੋਈ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਦਿੱਲੀ ਭਾਜਪਾ ਦਫ਼ਤਰ ਪਹੁੰਚੀ। ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਦਫ਼ਤਰ ‘ਚ ਉਨ੍ਹਾਂ ਦਾ ਸਵਾਗਤ ਕੀਤਾ।
ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ‘ਆਪ’ ਅਤੇ ਇਸ ਦੇ ਕਨਵੀਨਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਦਿੱਲੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਅਰਵਿੰਦ ਕੇਜਰੀਵਾਲ ਕਿਹੋ ਜਿਹਾ ਵਿਅਕਤੀ ਹੈ। ਉਨ੍ਹਾਂ ਕਿਹਾਂ ਕਿ ਅਰਵਿੰਦ ਕੇਜਰੀਵਾਲ ਸਿਰਫ਼ ਮੁੱਦਿਆਂ ਤੋਂ ਭੱਜਦੇ ਹਨ|
ਭਾਜਪਾ ਦਫ਼ਤਰ ‘ਚ ਸਵਾਗਤ ਕੀਤੇ ਜਾਣ ਅਤੇ ਸ਼ਾਮਲ ਹੋਣ ਬਾਰੇ, ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਦੇਸ਼ ‘ਚ ਕੀਤੇ ਗਏ ਇਤਿਹਾਸਕ ਕੰਮ ਤੋਂ ਬਹੁਤ ਪ੍ਰਭਾਵਿਤ ਹਾਂ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ, ਮੈਂ ਅੱਜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਈ ਹਾਂ। ਮੈਂ ਮਜਬੂਰੀ ‘ਚ ਭਾਜਪਾ ‘ਚ ਨਹੀਂ ਸ਼ਾਮਲ ਹੋਈ। ਮੈਂ ਕਈ ਸਾਲਾਂ ਤੋਂ ਭਾਜਪਾ ਦੇ ਕੰਮ ‘ਚ ਦਿਲਚਸਪੀ ਰੱਖਦੀ ਹਾਂ।”
Read More: ਅਨਿਲ ਅੰਬਾਨੀ ਦੀ ਮਨੀ ਲਾਂਡਰਿੰਗ ਮਾਮਲੇ ‘ਚ ₹3,034 ਕਰੋੜ ਦੀਆਂ ਜਾਇਦਾਦਾਂ ਜ਼ਬਤ




