ਗੁਜਰਾਤ, 28 ਅਪ੍ਰੈਲ 2026: Gujarat election Results 2026: ਗੁਜਰਾਤ ‘ਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਮੰਗਲਵਾਰ ਨੂੰ ਵੀ ਜਾਰੀ ਰਹੀ। ਭਾਜਪਾ ਨੇ ਸਾਰੇ 15 ਨਗਰ ਨਿਗਮ ‘ਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ‘ਚ ਮਹਿਸਾਣਾ, ਮੋਰਬੀ, ਨਡਿਆਡ ਅਤੇ ਵਾਪੀ ਸ਼ਾਮਲ ਸਨ, ਜੋ ਚੋਣਾਂ ਕਰਵਾਉਣ ਵਾਲੀਆਂ ਪਹਿਲੀਆਂ ਨਗਰ ਨਿਗਮਾਂ ਸਨ। ਕਾਂਗਰਸ ਨੇ ਅਜੇ ਤੱਕ ਮਹਿਸਾਣਾ, ਮੋਰਬੀ ਅਤੇ ਨਡਿਆਡ ‘ਚ ਇੱਕ ਵੀ ਸੀਟ ਨਹੀਂ ਜਿੱਤੀ ਹੈ।
ਅਹਿਮਦਾਬਾਦ ‘ਚ ਗਿਣਤੀ ਦੌਰਾਨ ਪੁਲਿਸ ਅਤੇ ਭਾਜਪਾ ਵਰਕਰਾਂ ਵਿਚਕਾਰ ਝੜੱਪ ਹੋਈ। ਇਸ ਦੌਰਾਨ, ਕ੍ਰਿਕਟਰ ਰਵਿੰਦਰ ਜਡੇਜਾ ਦੀ ਭੈਣ, ਨੈਨਾਬਾ, ਰਾਜਕੋਟ ‘ਚ ਕਾਂਗਰਸ ਦੀ ਟਿਕਟ ‘ਤੇ ਹਾਰ ਗਈ।
ਸੂਰਤ ਨਗਰ ਨਿਗਮ ਦੀਆਂ 120 ਸੀਟਾਂ ‘ਚੋਂ 115 ਭਾਜਪਾ ਨੇ ਜਿੱਤੀਆਂ, ਜਦੋਂ ਕਿ ‘ਆਪ’ ਚਾਰ ਰਹਿ ਗਈ। ‘ਆਪ’ ਨੇ 2021 ‘ਚ 27 ਸੀਟਾਂ ਜਿੱਤੀਆਂ ਸਨ। ਕਾਂਗਰਸ ਨੇ ਇੱਕ ਸੀਟ ਗੁਆ ਦਿੱਤੀ।
ਭੁਜ ਨਗਰ ਨਿਗਮ ‘ਚ ਅਸਦੁਦੀਨ ਓਵੈਸੀ ਦੀ ਪਾਰਟੀ, ਏਆਈਐਮਆਈਐਮ ਦੇ ਤਿੰਨ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਭਾਜਪਾ ਪੇਂਡੂ ਸਥਾਨਕ ਸੰਸਥਾਵਾਂ ‘ਚ ਵੀ ਇੱਕ ਵੱਡੀ ਤਾਕਤ ਵਜੋਂ ਉੱਭਰੀ ਹੈ। 1,090 ਸੀਟਾਂ ਵਾਲੀਆਂ 34 ਜ਼ਿਲ੍ਹਾ ਪੰਚਾਇਤਾਂ ‘ਚੋਂ, ਪਾਰਟੀ ਨੇ 568 ਸੀਟਾਂ ਜਿੱਤੀਆਂ, ਜਦੋਂ ਕਿ ਕਾਂਗਰਸ ਨੇ 77 ਅਤੇ ਹੋਰਾਂ ਨੇ 30 ਸੀਟਾਂ ਜਿੱਤੀਆਂ।
ਇਸਦੇ ਨਾਲ ਹੀ 5,234 ਸੀਟਾਂ ਵਾਲੀਆਂ 260 ਤਾਲੁਕਾ ਪੰਚਾਇਤਾਂ ‘ਚੋਂ, ਭਾਜਪਾ ਨੇ 2,397 ਸੀਟਾਂ, ਕਾਂਗਰਸ ਨੇ 591 ਅਤੇ ਹੋਰਾਂ ਨੇ 329 ਸੀਟਾਂ ਜਿੱਤੀਆਂ। ਸੂਰਤ ਨਗਰ ਨਿਗਮ ਦੀਆਂ 120 ਸੀਟਾਂ ‘ਚੋਂ, ਭਾਜਪਾ ਨੇ 115 ਜਿੱਤੀਆਂ। ‘ਆਪ’ ਚਾਰ ਸੀਟਾਂ ‘ਤੇ ਸਿਮਟ ਗਈ। 2021 ‘ਚ ‘ਆਪ’ ਨੇ 27 ਸੀਟਾਂ ਜਿੱਤੀਆਂ ਸਨ। ਕਾਂਗਰਸ ਇੱਕ ਸੀਟ ਹਾਰ ਗਈ।
Read More: IND-W ਬਨਾਮ SA-W: ਦੱਖਣੀ ਅਫਰੀਕਾ ਮਹਿਲਾ ਟੀਮ ਨੇ ਭਾਰਤ ਖ਼ਿਲਾਫ ਟੀ-20 ਸੀਰੀਜ਼ ਜਿੱਤੀ




