ਨੇਪਾਲ, 22 ਅਪ੍ਰੈਲ 2026: Nepal Protest: ਨੇਪਾਲ ‘ਚ ਨਵੀਂ ਸਰਕਾਰ ਬਣਨ ਦੇ ਕੁਝ ਹਫ਼ਤਿਆਂ ਦੇ ਅੰਦਰ ਹੀ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਵਿਦਿਆਰਥੀ, ਰਾਜਨੀਤਿਕ ਪਾਰਟੀਆਂ ਅਤੇ ਆਮ ਨਾਗਰਿਕ ਕਾਠਮੰਡੂ ਸਮੇਤ ਕਈ ਸ਼ਹਿਰਾਂ ‘ਚ ਸੜਕਾਂ ‘ਤੇ ਉਤਰ ਆਏ ਅਤੇ ਰੋਸ ਪ੍ਰਦਰਸਨ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਸਰਕਾਰੀ ਫੈਸਲਿਆਂ ਅਤੇ ਵਿਵਾਦਾਂ ਨੇ ਇਸ ਰੋਸ ਪ੍ਰਦਰਸਨ ਨੂੰ ਹਵਾ ਦਿੱਤੀ ਹੈ।
ਸਭ ਤੋਂ ਮਹੱਤਵਪੂਰਨ ਮੁੱਦਾ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ‘ਤੇ ਕਸਟਮ ਡਿਊਟੀ ਹੈ। ਨੇਪਾਲ ਸਰਕਾਰ ਨੇ 100 ਰੁਪਏ ਤੋਂ ਵੱਧ ਕੀਮਤ ਵਾਲੀਆਂ ਵਸਤੂਆਂ ‘ਤੇ ਲਾਜ਼ਮੀ ਡਿਊਟੀ ਲਗਾਈ ਹੈ। ਸਰਹੱਦੀ ਖੇਤਰਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਪ੍ਰਭਾਵਿਤ ਹੋਣਗੀਆਂ, ਕਿਉਂਕਿ ਉਹ ਲੰਬੇ ਸਮੇਂ ਤੋਂ ਸਰਹੱਦ ਪਾਰ ਖਰੀਦਦਾਰੀ ‘ਤੇ ਨਿਰਭਰ ਹਨ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਇਸ ਫੈਸਲੇ ਨਾਲ ਆਮ ਜਨਤਾ ‘ਤੇ ਵਾਧੂ ਵਿੱਤੀ ਬੋਝ ਪਵੇਗਾ।
ਇੱਕ ਹੋਰ ਵੱਡਾ ਵਿਵਾਦ ਵਿਦਿਆਰਥੀ ਸੰਗਠਨਾਂ ਨਾਲ ਸਬੰਧਤ ਹੈ। ਸਰਕਾਰ ਦੇ ਸਖ਼ਤ ਰੁਖ਼ ਨੇ ਵਿਦਿਆਰਥੀਆਂ ਦੀ ਨਾਰਾਜ਼ਗੀ ਨੂੰ ਵਧਾ ਦਿੱਤਾ ਹੈ। ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਗੱਲਬਾਤ ਦੀ ਬਜਾਏ ਦਬਾਅ ਅਤੇ ਪਾਬੰਦੀਆਂ ਦੀ ਨੀਤੀ ਅਪਣਾ ਰਹੀ ਹੈ। ਦੇਸ਼ ਭਰ ‘ਚ ਹਜ਼ਾਰਾਂ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਈ ਥਾਵਾਂ ‘ਤੇ, ਵਿਦਿਆਰਥੀ ਸਕੂਲੀ ਵਰਦੀਆਂ ‘ਚ ਸੜਕਾਂ ‘ਤੇ ਉਤਰ ਆਏ, ਜੋ ਦਰਸਾਉਂਦਾ ਹੈ ਕਿ ਅੰਦੋਲਨ ਤੇਜ਼ੀ ਨਾਲ ਫੈਲ ਰਿਹਾ ਹੈ।
ਇਸ ਤੋਂ ਇਲਾਵਾ, ਗ੍ਰਹਿ ਮੰਤਰੀ ਸੁਦਨ ਗੁਰੰਗ ਵਿਰੁੱਧ ਦੋਸ਼ਾਂ ਨੇ ਵੀ ਸਰਕਾਰ ਦੀਆਂ ਮੁਸ਼ਕਿਲ ਵਧਾ ਦਿੱਤੀਆਂ ਹਨ। ਉਨ੍ਹਾਂ ‘ਤੇ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਅਤੇ ਸ਼ੱਕੀ ਵਿੱਤੀ ਸੌਦਿਆਂ ਦੇ ਦੋਸ਼ ਹਨ। ਵਿਰੋਧੀ ਧਿਰ ਅਤੇ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
Read More: ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 24 ਮਈ ਤੱਕ ਕੀਤਾ ਬੰਦ



