8 ਅਪ੍ਰੈਲ 2206: ਬਿਹਾਰ (bihar) ਵਿੱਚ ਨਵੀਂ ਸਰਕਾਰ ਦਾ ਫਾਰਮੂਲਾ ਤੈਅ ਹੁੰਦਾ ਜਾਪਦਾ ਹੈ। ਮੰਤਰੀ ਵਿਜੇ ਚੌਧਰੀ ਨੇ ਕਿਹਾ, “ਨਿਤੀਸ਼ ਕੁਮਾਰ ਕੱਲ੍ਹ, 9 ਅਪ੍ਰੈਲ ਨੂੰ ਦਿੱਲੀ ਜਾਣਗੇ। ਉਹ ਕੱਲ੍ਹ ਦੁਪਹਿਰ 3:20 ਵਜੇ ਏਅਰ ਇੰਡੀਆ ਦੀ ਉਡਾਣ ਰਾਹੀਂ ਰਵਾਨਾ ਹੋਣਗੇ। ਨਿਤੀਸ਼ 10 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ।”
ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਮੁੱਖ ਮੰਤਰੀ ਫਿਰ 12 ਅਪ੍ਰੈਲ ਨੂੰ ਦਿੱਲੀ ਤੋਂ ਪਟਨਾ ਵਾਪਸ ਆਉਣਗੇ। ਨਿਤੀਸ਼ ਮੰਤਰੀ ਮੰਡਲ ਦੀ ਅੰਤਿਮ ਮੀਟਿੰਗ 13 ਅਪ੍ਰੈਲ ਨੂੰ ਹੋਵੇਗੀ। ਨਿਤੀਸ਼ ਕੁਮਾਰ 14 ਅਪ੍ਰੈਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। 15 ਅਪ੍ਰੈਲ ਨੂੰ ਬਿਹਾਰ ਵਿੱਚ ਨਵੀਂ ਸਰਕਾਰ ਬਣ ਸਕਦੀ ਹੈ।
ਬਿਹਾਰ ਦੇ ਮੁੱਖ ਮੰਤਰੀ ਬਾਰੇ ਦਿੱਲੀ ਵਿੱਚ ਨਿਤੀਸ਼ ਕੁਮਾਰ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਨਾਮ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਬਿਹਾਰ ਦੇ ਅਗਲੇ ਮੁੱਖ ਮੰਤਰੀ ਦਾ ਐਲਾਨ 13 ਅਪ੍ਰੈਲ ਤੋਂ ਬਾਅਦ ਹੀ ਕੀਤਾ ਜਾਵੇਗਾ।
Read More: Bihar Stampede: ਨਾਲੰਦਾ ਦੇ ਸ਼ੀਤਲਾਸ਼ਟਮੀ ਮੰਦਰ ‘ਚ ਮਚੀ ਭਗਦੜ, 8 ਔਰਤਾਂ ਦੀ ਮੌ.ਤ ਤੇ ਕਈਂ ਜ਼ਖਮੀ




