ਪਟਿਆਲਾ, 06 ਅਪ੍ਰੈਲ 2026: ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਅੱਜ ਪਟਿਆਲਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ | ਇਸ ਦੌਰਾਨ ਅਦਾਲਤ ਨੇ ਵਿਧਾਇਕ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਵਿਧਾਇਕ ਪਠਾਣਮਾਜਰਾ ‘ਤੇ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀਆਂ ਦੇਣ ਵਰਗੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਪੁੱਛਗਿੱਛ ਲਈ ਪੁਲਿਸ ਰਿਮਾਂਡ ‘ਤੇ ਰੱਖਿਆ ਗਿਆ ਸੀ। ਅਦਾਲਤੀ ਪ੍ਰਕਿਰਿਆ ਦੌਰਾਨ ਵਿਧਾਇਕ ਦਾ ਰਿਮਾਂਡ ਵਾਰ-ਵਾਰ ਵਧਾਇਆ ਗਿਆ ਸੀ ਪਹਿਲੇ ਗੇੜ ‘ਚ 4 ਦਿਨਾਂ ਦਾ ਪੁਲਿਸ ਰਿਮਾਂਡ ਅਤੇ ਦੂਜੀ ਵਾਰ ਪੇਸ਼ੀ ਦੌਰਾਨ 7 ਦਿਨਾਂ ਅਤੇ ਤੀਜੀ ਵਾਰ 1 ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਸੀ।
ਅੱਜ ਰਿਮਾਂਡ ਦੀ ਮਿਆਦ ਖ਼ਤਮ ਹੋਣ ‘ਤੇ ਉਨ੍ਹਾਂ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਉਨ੍ਹਾਂ ਨੂੰ ਅਗਲੇ 14 ਦਿਨਾਂ ਲਈ ਜੇਲ੍ਹ (ਨਿਆਇਕ ਹਿਰਾਸਤ) ਭੇਜਣ ਦਾ ਫੈਸਲਾ ਲਿਆ।
Read More: ਪੰਜਾਬ ਸਰਕਾਰ ਵੱਲੋਂ 13 IAS ਅਧਿਕਾਰੀਆਂ ਦੇ ਤਬਾਦਲੇ, 4 ਜ਼ਿਲ੍ਹਿਆਂ ਦੇ DC ਬਦਲੇ




