ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ‘ਚ ਲਾਪਰਵਾਹੀ, ਬੈਰੀਅਰ ਤੋੜ ਕੇ ਅੰਦਰ ਦਾਖਲ ਹੋਈ ਸ਼ੱਕੀ ਕਾਰ

ਦਿੱਲੀ 06 ਅਪ੍ਰੈਲ 2026: ਦਿੱਲੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ‘ਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਅਣਪਛਾਤੀ ਕਾਰ ਗੇਟ ਨੰਬਰ-2 ਬੈਰੀਅਰ ਨੂੰ ਤੋੜ ਕੇ ਇਮਾਰਤ ‘ਚ ਦਾਖਲ ਹੋਈ। ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਪੀਕਰ ਦੀ ਕਾਰ ‘ਤੇ ਸਿਆਹੀ ਸੁੱਟੀ ਗਈ ਹੈ |

ਸ਼ੁਰੂਆਤੀ ਜਾਣਕਾਰੀ ਮੁਤਾਬਕ, ਇੱਕ ਕਾਰ ਗੇਟ ਨੰਬਰ 2, ਵੀਆਈਪੀ ਗੇਟ ਰਾਹੀਂ ਵਿਧਾਨ ਸਭਾ ‘ਚ ਦਾਖਲ ਹੋਈ। ਫਿਰ ਕਾਰ ਗੇਟ ‘ਤੇ ਲੱਗੇ ਬੂਮ ਬੈਰੀਅਰ ਨੂੰ ਤੋੜ ਕੇ ਭੱਜ ਗਈ ਅਤੇ ਇੱਕ ਨਕਾਬਪੋਸ਼ ਵਿਅਕਤੀ ਕਾਰ ‘ਚੋਂ ਬਾਹਰ ਆਇਆ, ਸਪੀਕਰ ਦੀ ਗੱਡੀ ‘ਤੇ ਕੁਝ ਸੁੱਟਿਆ ਅਤੇ ਫਿਰ ਭੱਜ ਗਿਆ।

Read More: ਸ਼ਰਾਬ ਨੀਤੀ ਮਾਮਲਾ: ਅਰਵਿੰਦ ਕੇਜਰੀਵਾਲ ‘ਚ ਹਾਈ ਕੋਰਟ ‘ਚ ਨਿੱਜੀ ਤੌਰ ‘ਤੇ ਰੱਖਣਗੇ ਆਪਣਾ ਪੱਖ

ਵਿਦੇਸ਼

Scroll to Top