CT University

ਸੀਟੀ ਯੂਨੀਵਰਸਿਟੀ ਨੇ 5ਵਾਂ ਡਾ. ਬੀ.ਆਰ ਅੰਬੇਡਕਰ ਨੈਸ਼ਨਵਾਈਡ ਮੂਟ ਕੋਰਟ ਮੁਕਾਬਲਾ 2026 ਕਰਵਾਇਆ

ਲੁਧਿਆਣਾ, 04 ਅਪ੍ਰੈਲ 2026: ਸੀਟੀ ਯੂਨੀਵਰਸਿਟੀ ਦੇ ਸਕੂਲ ਆਫ ਲਾਅ ਵੱਲੋਂ 2 ਤੋਂ 4 ਅਪ੍ਰੈਲ 2026 ਤੱਕ ਡਾ. ਬੀ.ਆਰ. ਅੰਬੇਡਕਰ ਨੈਸ਼ਨਵਾਈਡ ਮੂਟ ਕੋਰਟ ਮੁਕਾਬਲਾ 2026 ਸਫਲਤਾਪੂਰਵਕ ਕਰਵਾਇਆ ਗਿਆ। ਇਸ ਅਹਿਮ ਅਕਾਦਮਿਕ ਪ੍ਰੋਗਰਾਮ ਨੇ ਯੂਨੀਵਰਸਿਟੀ ਦੀ ਕਾਨੂੰਨੀ ਸਿੱਖਿਆ ਅਤੇ ਪ੍ਰੈਕਟਿਕਲ ਲਰਨਿੰਗ ਪ੍ਰਤੀ ਵਚਨਬੱਧਤਾ ਨੂੰ ਦਰਸਾਇਆ।

ਇਹ ਤਿੰਨ ਦਿਨਾਂ ਦਾ ਰਾਸ਼ਟਰੀ ਪੱਧਰ ਦਾ ਮੁਕਾਬਲਾ ਸੀ, ਜਿਸ ‘ਚ ਦੇਸ਼ ਭਰ ਦੀਆਂ ਪ੍ਰਸਿੱਧ ਸੰਸਥਾਵਾਂ ਤੋਂ 30 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਇਸ ਮੰਚ ਨੇ ਵਿਦਿਆਰਥੀਆਂ ਨੂੰ ਆਪਣੇ ਵਕਾਲਤ ਦੇ ਹੁਨਰ, ਕਾਨੂੰਨੀ ਜਾਣਕਾਰੀ ਅਤੇ ਅਦਾਲਤੀ ਪੇਸ਼ਕਾਰੀ ਨੂੰ ਦਰਸਾਉਣ ਦਾ ਵਧੀਆ ਮੌਕਾ ਦਿੱਤਾ।

ਇਸ ਮੁਕਾਬਲੇ ‘ਚ 50 ਤੋਂ ਵੱਧ ਤਜਰਬੇਕਾਰ ਵਕੀਲਾਂ ਨੇ ਹਿੱਸਾ ਲਿਆ, ਜੋ ਵੱਖ-ਵੱਖ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਨਾਲ ਸੰਬੰਧਤ ਸਨ। ਉਨ੍ਹਾਂ ਨੇ ਜੱਜ ਵਜੋਂ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਨੂੰ ਕੀਮਤੀ ਸੁਝਾਅ ਅਤੇ ਮਾਰਗਦਰਸ਼ਨ ਦਿੱਤਾ, ਜਿਸ ਨਾਲ ਉਨ੍ਹਾਂ ਦਾ ਸਿੱਖਣ ਦਾ ਤਜਰਬਾ ਹੋਰ ਵਧੀਆ ਬਣਿਆ।

CT University

ਪਹਿਲੇ ਦਿਨ ਦੀ ਸ਼ੁਰੂਆਤ ਇੱਕ ਸ਼ਾਨਦਾਰ ਉਦਘਾਟਨ ਸਮਾਗਮ ਨਾਲ ਹੋਈ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਐਡਵੋਕੇਟ ਤੇਜਸਵੀ ਸ਼ਰਮਾ (ਐਡੀਸ਼ਨਲ ਐਡਵੋਕੇਟ ਜਨਰਲ, ਹਿਮਾਚਲ ਪ੍ਰਦੇਸ਼ ਹਾਈ ਕੋਰਟ, ਸ਼ਿਮਲਾ) ਹਾਜ਼ਰ ਸਨ। ਉਨ੍ਹਾਂ ਦੇ ਨਾਲ ਗੈਸਟ ਆਫ ਆਨਰ ਵਜੋਂ ਡਾ. ਸੁਰੇਸ਼ ਕੁਮਾਰ (ਪ੍ਰੋਫੈਸਰ ਅਤੇ ਡੀਨ, ਕਰੀਅਰ ਪੋਇੰਟ ਯੂਨੀਵਰਸਿਟੀ, ਹਮੀਰਪੁਰ) ਅਤੇ ਐਡਵੋਕੇਟ ਕਨਵਲ ਵਾਲੀਆ (ਪੰਜਾਬ ਅਤੇ ਹਰਿਆਣਾ ਹਾਈ ਕੋਰਟ) ਵੀ ਮੌਜੂਦ ਸਨ। ਇਸ ਤੋਂ ਬਾਅਦ ਪ੍ਰਿਲਿਮਿਨਰੀ ਰਾਊਂਡ ਹੋਏ, ਜਿੱਥੇ ਚਾਰ ਟੀਮਾਂ ਕਵਾਰਟਰ ਫਾਈਨਲ ਲਈ ਚੁਣੀਆਂ ਗਈਆਂ।

ਦੂਜੇ ਦਿਨ ਕਵਾਰਟਰ ਫਾਈਨਲ ਅਤੇ ਸੈਮੀ ਫਾਈਨਲ ਰਾਊਂਡ ਹੋਏ, ਜਿੱਥੇ ਮੁਕਾਬਲਾ ਹੋਰ ਤੇਜ਼ ਹੋ ਗਿਆ। ਭਾਗ ਲੈਣ ਵਾਲਿਆਂ ਨੇ ਆਪਣੀ ਤਿਆਰੀ, ਕਾਨੂੰਨੀ ਗਿਆਨ ਅਤੇ ਵਧੀਆ ਪ੍ਰਸਤੁਤੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਜੱਜਾਂ ਨੇ ਉਨ੍ਹਾਂ ਦੀ ਮਿਹਨਤ ਅਤੇ ਭਰੋਸੇ ਦੀ ਕਦਰ ਕੀਤੀ।

ਤੀਜੇ ਦਿਨ ਫਾਈਨਲ ਰਾਊਂਡ ਕਰਵਾਇਆ ਗਿਆ, ਜਿਸ ਨੂੰ ਮਾਹਿਰ ਜੱਜਾਂ ਦੇ ਪੈਨਲ ਨੇ ਜੱਜ ਕੀਤਾ। ਇਸ ਵਿੱਚ ਦਿਨੇਸ਼ ਵਰਮਾ (ਡਿਸਟ੍ਰਿਕਟ ਅਟਾਰਨੀ, ਪੰਜਾਬ), ਐਡਵੋਕੇਟ ਆਈ.ਪੀ.ਐਸ. ਸਭਰਵਾਲ (ਡਿਪਟੀ ਐਡਵੋਕੇਟ ਜਨਰਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ), ਐਡਵੋਕੇਟ ਅਖਿਲ ਕਸ਼ਯਪ (ਸੁਪਰੀਮ ਕੋਰਟ ਅਤੇ ਪੰਜਾਬ-ਹਰਿਆਣਾ ਹਾਈ ਕੋਰਟ), ਐਡਵੋਕੇਟ ਮੰਦੀਪ ਕੁਮਾਰ ਜੇਠੀ (ਲੁਧਿਆਣਾ ਡਿਸਟ੍ਰਿਕਟ ਅਤੇ ਸੈਸ਼ਨ ਕੋਰਟ) ਅਤੇ ਐਡਵੋਕੇਟ ਦਸ਼ਵਿੰਦਰ ਸਿੰਘ ਸ਼ਾਮਲ ਸਨ।

ਨਤੀਜਿਆਂ ‘ਚ ਅਮਿਟੀ ਯੂਨੀਵਰਸਿਟੀ ਮੋਹਾਲੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪੀਯੂਆਰਸੀ ਲੁਧਿਆਣਾ ਰਨਰ-ਅੱਪ (ਦੂਜਾ ਸਥਾਨ) ਰਿਹਾ। ਗੀਤਾ ਇੰਸਟੀਚਿਊਟ ਆਫ ਲਾ ਨੂੰ ਬੈਸਟ ਰਿਸਰਚਰ, ਚੰਡੀਗੜ੍ਹ ਯੂਨੀਵਰਸਿਟੀ ਨੂੰ ਬੈਸਟ ਸਪੀਕਰ ਅਤੇ ਜੀਐਨਡੀਯੂ ਰੀਜਨਲ ਸੈਂਟਰ ਜਲੰਧਰ ਨੂੰ ਬੈਸਟ ਮੈਮੋਰੀਅਲ ਦਾ ਐਵਾਰਡ ਮਿਲਿਆ।

ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਪ੍ਰਬੰਧਕ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ‘ਚ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਰਜਿਸਟਰਾਰ ਸੰਜੇ ਖੰਡੂਰੀ, ਡਾਇਰੈਕਟਰ ਡੀਐਸਡਬਲਿਊ ਇੰਜੀਨੀਅਰ ਦਵਿੰਦਰ ਸਿੰਘ ਅਤੇ ਡਿਪਟੀ ਡੀਨ ਅਰਵਿੰਦ ਕੁਮਾਰ ਸ਼ਾਮਲ ਸਨ। ਉਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ।

ਆਪਣੇ ਸੰਦੇਸ਼ ‘ਚ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਤਜਰਬਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਵਧੀਆ ਵਕੀਲ ਬਣਨ ‘ਚ ਮੱਦਦ ਕਰਦੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਦੇ ਯਤਨਾਂ ਦੀ ਸਰਾਹਨਾ ਕੀਤੀ।

ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਨੇ ਵੀ ਸਕੂਲ ਆਫ ਲਾ ਦੀ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਮੁਕਾਬਲਾ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਅੱਗੇ ਵੱਧ ਕੇ ਅਸਲ ਜ਼ਿੰਦਗੀ ਦਾ ਤਜਰਬਾ ਦਿੰਦਾ ਹੈ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ‘ਚ ਵੀ ਚੰਗਾ ਕਰਨ ਲਈ ਪ੍ਰੇਰਿਤ ਕੀਤਾ।

Read More: ਬ੍ਰਿਟਿਸ਼ ਲੌਰੀਏਟ ਸਕੂਲ ਵੱਲੋਂ ਅਤਿ-ਆਧੁਨਿਕ ਸ਼ੂਟਿੰਗ ਰੇਂਜ ਦੀ ਸ਼ੁਰੂਆਤ

ਵਿਦੇਸ਼

Scroll to Top