RR ਬਨਾਮ CSK

RR ਬਨਾਮ CSK: ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਸੰਜੂ ਸੈਮਸਨ ਤੇ ਆਯੁਸ਼ ਮਹਾਤਰੇ ਕਰਨਗੇ ਓਪਨਿੰਗ

ਸਪੋਰਟਸ, 30 ਮਾਰਚ 2026: RR ਬਨਾਮ CSK: ਆਈਪੀਐਲ ਦਾ ਤੀਜਾ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਖੇਡਿਆ ਜਾਵੇਗਾ। ਰਾਜਸਥਾਨ ਰਾਇਲਜ਼ ਨੇ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਐਮਐਸ ਧੋਨੀ ਅਤੇ ਡੇਵਾਲਡ ਬ੍ਰੇਵਿਸ ਸੱਟ ਕਾਰਨ ਨਹੀਂ ਖੇਡ ਰਹੇ ਹਨ। ਰਵਿੰਦਰ ਜਡੇਜਾ 17 ਸਾਲਾਂ ਬਾਅਦ ਰਾਜਸਥਾਨ ਰਾਇਲਜ਼ ‘ਚ ਵਾਪਸ ਆਏ ਹਨ।

ਸੰਜੂ ਸੈਮਸਨ ਅਤੇ ਰੁਤੁਰਾਜ ਗਾਇਕਵਾੜ ਸੀਐਸਕੇ ਲਈ ਪਾਰੀ ਦੀ ਸ਼ੁਰੂਆਤ ਕਰਨਗੇ। ਪਿਛਲੇ ਸੀਜ਼ਨ ਦੇ ਓਪਨਰ, ਆਯੁਸ਼ ਮਹਾਤਰੇ, ਨੰਬਰ 3 ‘ਤੇ ਬੱਲੇਬਾਜ਼ੀ ਕਰਨਗੇ। ਜਿਕਰਯੋਗ ਹੈ ਕਿ ਸੀਐਸਕੇ ਪੰਜ ਵਾਰ ਦਾ ਚੈਂਪੀਅਨ ਹੈ, ਪਰ ਟੀਮ ਦਾ ਪਿਛਲੇ ਸੀਜ਼ਨ ‘ਚ ਮਾੜਾ ਸੀਜ਼ਨ ਰਿਹਾ। ਸੀਐਸਕੇ ਟੀਮ ਅੰਕ ਸੂਚੀ ‘ਚ 10ਵੇਂ ਸਥਾਨ ‘ਤੇ ਰਹੀ। ਇਸ ਦੌਰਾਨ, ਆਰਆਰ ਨੇ 2008 ‘ਚ ਖਿਤਾਬ ਜਿੱਤਣ ਤੋਂ ਬਾਅਦ ਕਦੇ ਵੀ ਖਿਤਾਬ ਨਹੀਂ ਜਿੱਤਿਆ ਹੈ। ਟੀਮ ਪਿਛਲੇ ਸੀਜ਼ਨ ‘ਚ 9ਵੇਂ ਸਥਾਨ ‘ਤੇ ਰਹੀ।

ਚੇਨਈ ਸੁਪਰ ਕਿੰਗਜ਼: ਸੰਜੂ ਸੈਮਸਨ, ਰੁਤੁਰਾਜ ਗਾਇਕਵਾੜ, ਆਯੂਸ਼ ਮਹਾਤਰੇ, ਮੈਟ ਸ਼ਾਰਟ, ਸ਼ਿਵਮ ਦੁਬੇ, ਕਾਰਤਿਕ ਸ਼ਰਮਾ, ਜੈਮੀ ਓਵਰਟਨ, ਨੂਰ ਅਹਿਮਦ, ਮੈਟ ਹੈਨਰੀ, ਅੰਸ਼ੁਲ ਕੰਬੋਜ, ਅਤੇ ਖਲੀਲ ਅਹਿਮਦ।

ਇੰਮਪੈਕਟ ਖਿਡਾਰੀ: ਸਰਫਰਾਜ਼ ਖਾਨ, ਪ੍ਰਸ਼ਾਂਤ ਵੀਰ, ਰਾਹੁਲ ਚਾਹਰ, ਗੁਰਜਪਨੀਤ ਸਿੰਘ, ਅਤੇ ਰਾਮਕ੍ਰਿਸ਼ਨ ਘੋਸ਼।

ਰਾਜਸਥਾਨ ਰਾਇਲਜ਼: ਵੈਭਵ ਸੂਰਿਆਵੰਸ਼ੀ, ਯਸ਼ਸਵੀ ਜੈਸਵਾਲ, ਧਰੁਵ ਜੁਰੇਲ, ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਰਵਿੰਦਰ ਜਡੇਜਾ, ਜੋਫਰਾ ਆਰਚਰ, ਨੰਦਰੇ ਬਰਗਰ, ਸੰਦੀਪ ਸ਼ਰਮਾ, ਰਵੀ ਬਿਸ਼ਨੋਈ ਅਤੇ ਬ੍ਰਿਜੇਸ਼ ਸ਼ਰਮਾ।

ਇੰਮਪੈਕਟ ਖਿਡਾਰੀ: ਡੋਨੋਵਨ ਫਰੇਰਾ, ਲੁਆਨ-ਡ੍ਰੇ ਪ੍ਰੀਟੋਰੀਅਸ, ਰਵੀ ਸਿੰਘ, ਸੁਸ਼ਾਂਤ ਮਿਸ਼ਰਾ, ਅਤੇ ਤੁਸ਼ਾਰ ਦੇਸ਼ਪਾਂਡੇ।

Read More: PBKS ਬਨਾਮ GT: ਮੁੱਲਾਂਪੁਰ ‘ਚ ਭਲਕੇ ਪੰਜਾਬ ਕਿੰਗਜ਼ ਦਾ ਗੁਜਰਾਤ ਟਾਈਟਨਜ਼ ਨਾਲ ਮੁਕਾਬਲਾ

ਵਿਦੇਸ਼

Scroll to Top