NASA lunar mission

ਨਾਸਾ ਵੱਲੋਂ 50 ਸਾਲ ਬਾਅਦ ਚੰਦਰਮਾ ਮਿਸ਼ਨ, 4 ਪੁਲਾੜ ਯਾਤਰੀਆਂ ਦੀ ਬਣਾਈ ਟੀਮ

ਅਮਰੀਕਾ, 30 ਮਾਰਚ 2026: ਨਾਸਾ ਦਾ ਆਰਟੇਮਿਸ-2 ਮਿਸ਼ਨ 50 ਸਾਲਾਂ ‘ਚ ਚੰਦਰਮਾ ‘ਤੇ ਪਹਿਲੇ ਮਨੁੱਖੀ ਮਿਸ਼ਨ ਦੀ ਤਿਆਰੀ ਦੇ ਅੰਤਿਮ ਪੜਾਵਾਂ ‘ਚ ਦਾਖਲ ਹੋ ਗਿਆ ਹੈ। ਚਾਰ ਪੁਲਾੜ ਯਾਤਰੀ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਵਿਖੇ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਦਾ ਲਗਭੱਗ 10-ਦਿਨਾਂ ਦਾ ਮਿਸ਼ਨ ਲਾਂਚ ਹੋਵੇਗਾ।

ਇਹ ਮਿਸ਼ਨ ਚੰਦਰਮਾ ਦੇ ਦੁਆਲੇ ਉੱਡੇਗਾ ਅਤੇ ਧਰਤੀ ‘ਤੇ ਵਾਪਸ ਆਵੇਗਾ | ਇਸਦੇ ਨਾਲ ਹੀ ਓਰੀਅਨ ਪੁਲਾੜ ਯਾਨ ਦੀਆਂ ਸਮਰੱਥਾਵਾਂ ਦੀ ਜਾਂਚ ਕਰੇਗਾ। ਆਰਟੇਮਿਸ-2 ਮਿਸ਼ਨ 1 ਅਪ੍ਰੈਲ ਦੇ ਆਸਪਾਸ ਲਾਂਚ ਹੋਣ ਵਾਲਾ ਹੈ, ਹਾਲਾਂਕਿ ਅੰਤਿਮ ਤਾਰੀਖ ਤਕਨੀਕੀ ਤਿਆਰੀਆਂ ‘ਤੇ ਨਿਰਭਰ ਕਰੇਗੀ।

ਇਨ੍ਹਾਂ ‘ਚ ਰੀਡ ਵਾਈਜ਼ਮੈਨ (ਕਮਾਂਡਰ) ਇੱਕ 50 ਸਾਲਾ ਸਾਬਕਾ ਨੇਵੀ ਪਾਇਲਟ ਹੈ,ਜਿਨ੍ਹਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ 165 ਦਿਨ ਬਿਤਾਏ ਹਨ। ਇਸ ਮਿਸ਼ਨ ਦੀ ਅਗਵਾਈ ਕਰ ਰਿਹਾ ਹੈ।

ਇਸਤੋਂ ਇਲਾਵਾ ਵਿਕਟਰ ਗਲੋਵਰ (ਪਾਇਲਟ) ਪਹਿਲਾ ਬਲੈਕ ਪੁਲਾੜ ਯਾਤਰੀ ਹੋਣਗੇ, ਜੋ ਕਿ ਚੰਦਰਮਾ ਦੇ ਕੋਲ ਜਾਣਗੇ | ਉਹ ਇੱਕ ਅਨੁਭਵੀ ਨੇਵੀ ਪਾਇਲਟ ਹੈ।

ਕ੍ਰਿਸਟੀਨਾ ਕੋਚ (ਮਿਸ਼ਨ ਸਪੈਸ਼ਲਿਸਟ) ਇੱਕ 47 ਸਾਲਾ ਇੰਜੀਨੀਅਰ, ਉਸਦੇ ਕੋਲ ਸਪੇਸਵਾਕਿੰਗ ਦਾ ਰਿਕਾਰਡ ਹੈ, ਉਸਨੇ ਸਪੇਸ ‘ਚ 328 ਦਿਨ ਬਿਤਾਏ। ਉਹ ਚੰਦਰਮਾ ‘ਤੇ ਉਡਾਣ ਭਰਨ ਵਾਲੀ ਪਹਿਲੀ ਔਰਤ ਹੋਵੇਗੀ।

ਜੇਰੇਮੀ ਹੈਨਸਨ (ਕੈਨੇਡਾ) 50 ਸਾਲਾ ਲੜਾਕੂ ਪਾਇਲਟ ਪੁਲਾੜ ਦੀ ਯਾਤਰਾ ਕਰਨ ਵਾਲੀ ਪਹਿਲੀ ਅਤੇ ਚੰਦਰਮਾ ‘ਤੇ ਉਡਾਣ ਭਰਨ ਵਾਲੀ ਪਹਿਲੀ ਗੈਰ-ਅਮਰੀਕੀ ਹੋਵੇਗੀ।

Read More: Nepal News: ਨੇਪਾਲ ਦੇ ਸਾਬਕਾ PM ਕੇਪੀ ਸ਼ਰਮਾ ਓਲੀ ਤੇ ਸਾਬਕਾ ਗ੍ਰਹਿ ਮੰਤਰੀ ਗ੍ਰਿਫਤਾਰ

ਵਿਦੇਸ਼

Scroll to Top